ਕੌਮਾਂਤਰੀ ਖਿਡਾਰਨ ਵਿਨੇਸ਼ ਫੋਗਾਟ ਦਾ ਫਗਵਾੜਾ ਪਹੁੰਚਣ ਤੇ ਲਘੂ ਉਦਯੋਗ ਭਾਰਤੀ ਫਗਵਾੜਾ ਤੇ ਪ੍ਰੈਸ ਕਲੱਬ ਨੇ ਕੀਤਾ ਸਨਮਾਨ

ਫਗਵਾੜਾ 29 ਅਗਸਤ : (ਬਿਊਰੌਂ)- 50 ਕਿਲੋ ਗ੍ਰਾਮ ਕੁਸ਼ਤੀ ਵਰਗ ਵਿੱਚ ਸੋਨ ਤਗਮੇ ਦੇ ਮੁਕਾਬਲੇ ਤੋਂ ਪਹਿਲਾਂ 100 ਗਰਾਮ ਵੱਧ ਭਾਰ ਕਾਰਨ ਅਯੋਗ ਕਰਾਰ ਦਿੱਤੀ ਗਈ ਕੋਮਾਂਤਰੀ ਖਿਡਾਰਨ ਵਿਨੇਸ਼ ਫੋਗਾਟ ਦਾ ਪਹਿਲੀ ਵਾਰ ਫਗਵਾੜਾ ਦੇ ਹੋਟਲ ਰਿਜੈਂਟਾ ਪੈਲਸ ਸੂਗਰ ਮਿੱਲ ਵਿਖੇ ਲਘੂ ਉਦਯੋਗ ਭਾਰਤੀ ਫਗਵਾੜਾ ਤੇ ਪ੍ਰੈਸ ਕਲੱਬ/ਜਰਨਲਿਸਟ ਕਲੱਬ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਫਗਵਾੜਾ ਦੇ ਐਸ ਪੀ ਰੁਪਿਦਰ ਭੱਟੀ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਐਸ ਡੀ ਐਮ ਜਸਨਜੀਤ ਸਿੰਘ, ਨਾਇਬ ਤਹਿਸੀਲਦਾਰ ਮਨਦੀਪ ਸਿੰਘ ਤੋਂ ਇਲਾਵਾ ਸ਼ਹਿਰ ਦੇ ਉਦਯੋਗਪਤੀ ਵੀ ਹਾਜ਼ਰ ਹੋਏ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਹਰੀਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਬਸਰਾ, ਪੱਤਰਕਾਰ ਅਮਨਦੀਪ ਸ਼ਰਮਾ ਵੱਲੋਂ ਵਿਨੇਸ਼ ਫੌਗਾਟ ਨੂੰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਫਗਵਾੜਾ ਪਹੁੰਚਣ ਤੇ ਵਿਨੇਸ਼ ਫੋਗਾਟ ਨੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਸਨਮਾਨ ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਉਦਯੋਗਪਤੀ ਸ: ਸੁਰਜੀਤ ਸਿੰਘ ਸੇਠੀ, ਸ੍ਰੀ ਓਮ ਉਪਲ, ਦੀਪਕ ਕੋਹਲੀ, ਵਿਕਾਸ ਉੱਪਲ, ਸ: ਗੁਰਦੀਪ ਸਿੰਘ, ਤਰਨਜੀਤ ਸਿੰਘ, ਸਤਪਾਲ ਸੇਠੀ, ਸਹਿਜ ਸਿੰਘ ਖੁਰਾਨਾ, ਸ੍ਰੀਮਤੀ ਕਵਿਤਾ ਉਪਲ, ਪ੍ਰਸਾਤ ਉਪਲ, ਇੰਦਰ ਖੁਰਾਨਾ, ਪੰਕਜ ਗੋਤਮ, ਪੁਨੀਤ ਗੁਪਤਾ, ਸੁਬੋਧ ਸੋਬਤੀ, ਜੀਐਨਏ ਯੂਨੀਵਰਸਿਟੀ ਦੇ ਡੀਨ ਡਾਕਟਰ ਵਿਕਰਾਂਤ ਸ਼ਰਮਾ ਐਸੌਸੀਏਟ ਪ੍ਰੋਫੈਸਰ ਰਜਿੰਦਰ ਕੌਰ ਨੇ ਵੀ ਯੂਨੀਵਰਸਿਟੀ ਵੱਲੋਂ ਵਿਨੇਸ਼ ਫੋਗਾਟ ਨੂੰ ਜੀ ਆਇਆ ਕਿਹਾ।


Post a Comment

0 Comments