ਅਮਰਜੀਤ ਸਿੰਘ ਜੰਡੂ ਸਿੰਘਾ- ਥਾਣਾ ਪਤਾਰਾ ਦੀ ਪੁਲਿਸ ਵੱਲੋਂ ਭੈੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਇੱਕ ਵਿਆਕਤੀ ਨੂੰ 3 ਕਿਲੋ ਡੋਡੇ ਅਤੇ ਪਲਸਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਮੁੱਖੀ ਪਤਾਰਾ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ ਕਿ ਪਤਾਰਾ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਪਾਸੋ ਤਿੰਨ ਕਿਲੋ ਡੋਡੇ (ਚੂਰਾ ਪੋਸਤ),ਪਲਸਰ ਮੋਟਰਸਾਈਕਲ P2.08.46.1159 ਬਰਾਮਦ ਕੀਤਾ ਹੈ।
ਉਨ੍ਹਾਂ ਦਸਿਆ ਏ.ਐਸ.ਆਈ ਜੀਵਨ ਕੁਮਾਰ ਮੁਲਾਜ਼ਮਾਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਪਿੰਡ ਪੂਰਨਪੁਰ ਵਿੱਚ ਇੱਕ ਸਰਦਾਰ ਵਿਅਕਤੀ ਮੋਟਰਸਾਈਕਲ ਪਲਸਰ ਤੇ ਸਵਾਰ ਹੋ ਕੇ ਪਿੰਡ ਢਿੱਲਵਾਂ ਸਾਈਡ ਤੋ ਆਉਂਦਾ ਦੇਖਿਆ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਜੋ ਕਿ ਆਪਣਾ ਮੋਟਰਸਾਈਕਲ ਪਿੱਛੇ ਮੋੜਨ ਲੱਗ ਪਿਆ। ਮੁਲਾਜ਼ਮਾਂ ਨੇ ਉਸ ਵਿਆਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸਰਦੂਲ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੀਟਲਾ ਥਾਣਾ ਮਹਿਤਪੁਰ ਜਲੰਧਰ ਦੱਸਿਆ ਜਿਸ ਦੀ ਟੈਂਕੀ ਦੇ ਅੱਗੇ ਰੱਖੇ ਕਾਲੇ ਬੈਗ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 03 ਕਿਲੋਗਰਾਮ ਡੋਡੇ (ਚੂਰਾ ਪੋਸਤ) ਬਰਾਮਦ ਹੋਇਆ। ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ ਮੁਲਜ਼ਮ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਜਿਸਨੂੰ ਅੱਜ 30 ਸਤੰਬਰ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ।
0 Comments