ਸੰਤ ਰਾਮ ਸਰੂਪ ਗਿਆਨੀ ਜੀ ਨੇ ਬਚਿਆਂ ਨੂੰ ਚੰਗੀ ਵਿਦਿਆ ਰਾਹੀਂ ਸਿਖਿਅਤ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ
ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼
ਅਮਰਜੀਤ ਸਿੰਘ- ਡੇਰਾ 108 ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਸ਼੍ਰੀਮਾਨ 108 ਸੰਤ ਸ਼ਿੰਗਾਰਾ ਰਾਮ ਜੀ ਮਹਾਰਾਜ ਜੀ ਦੀ 13ਵੀਂ ਬਰਸੀ ਦੇ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ. ਪੰਜਾਬ) ਅਤੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਏ ਗਏ। ਇਸ ਮੌਕੇ ਪਹਿਲਾ ਸ਼੍ਰੀਮਾਨ 108 ਸੰਤ ਪਰਮਜੀਤ ਦਾਸ ਜੀ ਡੇਰਾ ਸੱਚਖੰਡ ਨਗਰ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰਿ ਦੇ ਨਿਸ਼ਾਨ ਸਾਹਿਬ ਜੀ ਸੰਗਤਾਂ ਦੀ ਹਾਜ਼ਰੀ ਵਿੱਚ ਝੁਲਾਏ ਗਏ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸੰਤ ਸਰਵਣ ਦਾਸ ਬੋਹਣ ਪੱਟੀ (ਚੇਅਰਮੈਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ), ਸੰਤ ਨਿਰਮਲ ਦਾਸ ਜੀ ਬਾਬੇ ਜੋੜੇ (ਪ੍ਰਧਾਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ), ਸੰਤ ਪਰਮਜੀਤ ਦਾਸ ਜੀ ਡੇਰਾ ਸੱਚਖੰਡ ਨਗਰ ਵਾਲੇ, ਸੰਤ ਇੰਦਰਦਾਸ ਜੀ ਪਿੰਡ ਸ਼ੇਖੇ ਵਾਲੇ, ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੱਚਖੰਡ ਵਾਸੀ ਸੰਤ ਭੋਲਾ ਦਾਸ ਜੀ ਡੇਰਾ ਭਾਰਸਿੰਘਪੁਰਾ ਤੋਂ ਸੇਵਾਦਾਰ, ਸੰਤ ਫਕੀਰ ਦਾਸ, ਬਾਬਾ ਅਸ਼ੋਕ ਕੁਮਾਰ ਸੰਤੋਖਪੁਰਾ, ਬਾਬਾ ਜਗੀਰ ਸਿੰਘ ਲੱਲਵਾਨ, ਸੰਤ ਰਤਨ ਪ੍ਰਕਾਸ਼ ਜੈਜੋ, ਸੰਤ ਮਹਿੰਦਰ ਦਾਸ ਵੀਰਮਪੁਰ, ਸੰਤ ਧਰਪਾਲ ਸ਼ੇਰਗੜ੍ਹ ਸੰਤ ਕਪੂਰ ਦਾਸ ਅਬਾਦਪੁਰਾ, ਸੰਤ ਜਗਦੀਸ਼ ਵਰਾਂਨੰਦ, ਬਾਬਾ ਅਓੁਗੜ੍ਹ ਨਾਥ, ਸੰਤ ਸਰੂਪ ਸਿੰਘ ਸ਼ੇਰਗੜ੍ਹ, ਭਗਤ ਦਿਲਸ਼ੇਰ ਸਿੰਘ ਬੋਲੀਨਾ, ਬਾਬਾ ਜਗਦੇਵ ਸਿੰਘ ਬੋਲੀਨਾ, ਬਾਬਾ ਦਲਜੀਤ ਸਿੰਘ ਸੋਡੀ ਮਾਹਿਲਪੁਰ, ਸ਼੍ਰੀ ਗਿਰਧਾਰੀ ਲਾਲ ਬੋਲੀਨਾ, ਗੁਰੂ ਰਵਿਦਾਸ ਸੈਨਾਂ ਦੇ ਪ੍ਰਧਾਨ ਦਿਲਬਰ ਸਿੰਘ ਤੇ ਹੋਰ ਮਹਾਂਪੁਰਸ਼ਾਂ ਨੇ ਜਿਥੇ ਸ਼ਿਰਕਤ ਕੀਤੀ ਉਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸ਼ਟੇਜ ਸਕੱਤਰ ਦੀ ਭੂਮਿਕਾ ਸਤਪਾਲ ਸੈਕਟਰੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ, ਬਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਵਾਉਣ ਤੇ ਨਸ਼ਿਆਂ ਦਾ ਤਿਆਗ ਕਰਕੇ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਸ਼੍ਰੀ ਭਾਗ ਮੱਲ ਬਾਘਾ ਬੋਲੀਨਾ ਦੇ ਸਮੂਹ ਪਰਿਵਾਰ ਵਿਸ਼ੇਸ਼ ਸਹਿਯੋਗ ਨਾਲ ਲਗਾਏ ਗਏ। ਇਸ ਮੌਕੇ ਤੇ ਬੀਬੀ ਬੰਤ ਕੌਰ, ਹੁਸਨ ਲਾਲ, ਮੋਹਨ ਲਾਲ, ਰਾਕੇਸ਼ ਕੁਮਾਰ ਰਿੱਕੀ, ਰਜਿੰਦਰ ਬਾਘਾ, ਗੁਲਸ਼ਨ ਬਾਘਾ, ਵਿੱਕੀ, ਕਮਲਾ ਦੇਵੀ, ਆਸ਼ਾ ਰਾਣੀ, ਹਰਕੀਰਤ, ਕਿਰਨ ਦੇਵੀ, ਨਿਰਮਲ ਰਾਮ, ਵਿਜੇ ਕੁਮਾਰ ਅਰੋੜਾ, ਕਿਰਨ ਅਰੋੜਾ, ਮੁਕੇਸ਼, ਯੁਵਰਾਜ, ਯੋਗੇਸ਼, ਮੁਨੀਸ਼, ਦਵਿੰਦਰ, ਬਿੱਲਾ ਨਗਰ, ਬਲਵੀਰ, ਹਰਮੇਸ਼ ਲਾਲ, ਹਰਭਜਨ ਰਾਮ, ਅਵਤਾਰ ਪਨੇਸਰਾ, ਸੋਨੂੰ ਖੋਥੜਾਂ, ਲਲਵਾਨ ਤੋਂ ਰਾਮ ਰਤਨ, ਅਮਰੀਕ ਰਾਮ, ਪਰਦੀਪ ਕੁਮਾਰ, ਹਰੀ ਸੰਧੂ, ਰੀਆ, ਤਾਨੀਆ, ਪ੍ਰਸ਼ੋਤਮ ਨਗਰ, ਸੋਨੂੰ ਨਗਰ, ਮਾਨਸੀ, ਪੂਨਮ ਦੇਵੀ, ਕਿਰਨ ਬਾਲਾ, ਗਗਨ ਸੰਧੂ, ਦੀਪੂ ਨਗਰ, ਪਰਸ਼ੋਤਮ ਨਗਰ, ਸਾਹਿਲ, ਅਮਿ੍ਰਤ ਲਾਲ, ਸੁਨੀਲ ਸੰਧੂ, ਦੀਪਕ, ਮੋਹਿੱਤ, ਹਰਪ੍ਰੀਤ ਬੰਗਾ, ਬਿੰਦਰ ਖੰਨੀ, ਜੀਵਨ ਖਾਨਪੁਰ, ਹਰਬਿਲਾਸ ਮਨੀਮਾਜਰਾ, ਲਵ ਕੁਮਾਰ, ਸਤਪਾਲ, ਰਿੰਪੀ ਬੋਲੀਨਾ, ਲਾਲਾ ਬਾਘਾ, ਮੱਖਣ, ਸੰਤੋਖ ਲਾਲ ਨਗਰ, ਦੀਪਾ ਬੋਲੀਨਾ, ਨਰਿੰਦਰ ਮੋਮੀ, ਸਾਹਿਲ ਮਾਹੀ, ਬਾਵਿੱਕਾ, ਦਿਲਸ਼ਾਨ, ਹਰਸ਼ਿਤ, ਅਮਾਇਰਾ, ਰਾਜੂ ਇਟਲੀ, ਤੀਰਥ ਇਟਲੀ, ਗੋਪੀ ਪੁਰਤਕਾਲ, ਗਿਰਧਾਰੀ ਲਾਲ, ਹੈਪੀ ਬਾਘਾ, ਹੰਸ ਰਾਜ, ਮਾਇਕਲ ਪੁਰਤਕਾਲ, ਬਲਜੀਤ ਨਗਰ, ਕੁਲਦੀਪ ਜੌਹਲ, ਹਰਜਿੰਦਰ ਬੋਲੀਨਾ, ਨੋਨੀ, ਉਕਾਰ, ਗੋਪੀ, ਗੁਰਪ੍ਰੀਤ, ਨੀਲਮ ਰਾਣੀ, ਰਿਆਨ ਮਹੇ, ਪ੍ਰੀਤ ਕੁਮਾਰੀ, ਲਖਵਿੰਦਰ ਬੋਲੀਨਾ, ਮਮਤਾ ਬਾਘਾ, ਅੰਜੂ, ਸੀਮਾ, ਰੋਸ਼ਮ ਕੌਰ, ਨਰੇਸ਼ ਕੁਮਾਰ, ਦਵਿੰਦਰ ਬਾਘਾ, ਦੀਪੂ ਨਗਰ, ਦਵਿੰਦਰ ਨਗਰ, ਦਵਿੰਦਰ ਖਾਨਪੁਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
0 Comments