ਘਰ ਦੇ ਮੈਂਬਰਾਂ ਨੂੰ ਗੇਟ ਦੀ ਕੁੰਡੀ ਲਗਾ ਕੇ ਲੱਖਾਂ ਰੁਪਏ ਚੋਰੀ ਕਰਕੇ ਵਾਰਦਾਤ ਨੂੰ ਦਿੱਤਾ ਅੰਜਾਮ, ਇੱਕ ਤੀਸਰੀ ਦੁਕਾਨ ਦਾ ਹੋਇਆ ਬਚਾਅ
ਮੂੰਹ ਬੰਨੇ ਹੋਏ, ਦੋ ਨੋਜਵਾਨ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਅਮਰਜੀਤ ਸਿੰਘ ਜੰਡੂ ਸਿੰਘਾ- ਭਾਰਤ ਤੇ ਪਾਕਿਸਤਾਨ ਜੰਗ ਦੇ ਚੱਲਦੇ ਲੋਕ ਕਾਫੀ ਸਹਿੱਮੇ ਹੋਏ ਹਨ ਤੇ ਰਾਤ ਵੇਲੇ ਜੰਡੂ ਸਿੰਘਾ ਵਿੱਚ ਆਪਣੇ ਬਚਾਅ ਲਈ ਆਪ ਹੀ ਸਾਰੀਆਂ ਲਾਇਟਾਂ ਬੰਦ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਜਿਥੇ ਹੁੱਕਮਾਂ ਦੀ ਪਾਲਣਾ ਕਰ ਰਹੇ ਉਥੇ ਚੋਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਰਹੇ ਹਨ। ਇਸੇ ਸਿਲਸਿਲੇ ਤਹਿਤ ਜੰਡੂ ਸਿੰਘਾ ਨਗਰ ਵਿੱਚ ਚੋਰ ਰਾਤ ਕਰੀਬ ਤਿੰਨ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਚੋਰਾਂ ਨੇ ਜੰਡੂ ਸਿੰਘਾ ਵਿੱਚ ਕਪਿਲ ਬਰੋਲਰ ਹਾਉਸ ਵਿੱਖੇ ਦੁਕਾਨ ਦੇ ਛੱਟਰਾਂ ਨੂੰ ਤੋ੍ਹੜਦੇ ਹੋਏ ਅੰਦਰ ਦਾਖਲ ਹੋ ਕੇ ਦੁਕਾਨ ਦੀ ਅਲਮਾਰੀ ਵਿਚੋਂ ਕਰੀਬ ਤਿੰਨ ਲੱਖ ਦੀ ਰਕਮ ਚੋਰੀ ਕਰ ਲਈ। ਦੁਕਾਨ ਮਾਲਕ ਕਪਿਲ ਦੇਵ ਸ਼ਾਹ ਪੁੱਤਰ ਸੁਰਦਸ਼ਨ ਸ਼ਾਹ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਉਹ ਜੰਡੂ ਸਿੰਘਾ ਵਿਖੇ ਪਿਛਲੇ ਕਈ ਸਾਲਾਂ ਤੋਂ ਦੁਕਾਨ ਕਰ ਰਿਹਾ ਤੇ ਦੁਕਾਨਾਂ ਦੇ ਹੀ ਉਪਰ ਉਸਦੀ ਰਿਹਾਇਸ਼ ਹੈ। ਬੀਤੀ ਰਾਤ ਉਹ ਖੁੱਦ ਆਪ ਤੇ ਉਸਦਾ ਪੁੱਤਰ ਮੁਰਗੇ ਖਰੀਦਣ ਲਈ ਗੜਸ਼ੰਕਰ ਆਪਣੀਆਂ ਗੱਡੀਆਂ ਵਿੱਚ ਦੁਕਾਨ ਤੋਂ 2.30 ਵਜੇ ਰਵਾਨ੍ਹਾਂ ਹੋਏ। ਉਸਨੇ ਦਸਿਆ ਕਿ ਉਸਦੀ ਪਤਨੀ ਸਵੇਰੇ ਤੜਕਸਾਰ 5.30 ਵਜੇ ਸੈਰ ਕਰਨ ਲਈ ਘਰੋਂ ਬਾਹਰ ਜਾਣ ਲੱਗੀ ਤਾਂ ਉਨ੍ਹਾਂ ਦੇ ਘਰ ਦਾ ਗੇਟ ਬਾਹਰੋਂ ਕਿਸੇ ਨੇ ਬੰਦ ਕੀਤੀ ਹੋਇਆ ਸੀ। ਜੋ ਕਿ ਕਿਸੇ ਤੋਂ ਆਵਾਜ਼ ਮਾਰ ਕੇ ਖੁਲਵਾਇਆ। ਉਸਨੇ ਬਾਹਰ ਆਕੇ ਦੇਖਿਆ ਤਾਂ ਦੁਕਾਨ ਦਾ ਛੱਟਰ ਟੁੱਟਾ ਤੇ ਉਪਰ ਵੱਲ ਚੁਕਿਆ ਹੋਇਆ ਸੀ ਉਸਨੇ ਦੇਖਿਆ ਕਿ ਦੁਕਾਨ ਅੰਦਰ ਅਲਮਾਰੀ ਵਿੱਚ ਪਏ ਕਰੀਬ ਤਿੰਨ ਲੱਖ ਰੁਪਏ ਗਾਇਬ ਸਨ ਤੇ ਅਲਮਾਰੀ ਦੇ ਜਿੰਦਰੇ ਵੀ ਟੁੱਟੇ ਹੋਏ ਸਨ। ਉਸਨੇ ਤੁਰੰਤ ਆਪਣੇ ਪੁੱਤਰ ਮੋਹਨ ਸ਼ਾਹ ਨੂੰ ਸੰਪਰਕ ਕੀਤਾ। ਕਪਿਲ ਨੇ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਜੰਡੂ ਸਿੰਘਾ ਪੁਲਿਸ ਤੇ ਗ੍ਰਾਮ ਪੰਚਾਇਤ ਨੂੰ ਤੁਰੰਤ ਸੂਚਨਾਂ ਦਿੱਤੀ। ਮੌਕਾ ਦੇਖਣ ਲਈ ਹੌਲਦਾਰ ਮਨਜੀਤ ਸਿੰਘ ਤੇ ਹਰਭਜਨ ਸਿੰਘ ਪੁੱਜੇ ਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਪਿਲ ਸ਼ਾਹ ਨੇ ਦਸਿਆ ਕਿ ਜੰਡੂ ਸਿੰਘਾ ਪੁਲਿਸ ਨੂੰ ਲਿਖਤੀ ਕੰਪਲੇਟ ਦੇ ਦਿੱਤੀ ਗਈ ਹੈ।
ਏਸੇ ਹੀ ਤਰ੍ਹਾਂ ਚੋਰਾਂ ਨੇ ਬਸ ਸਟੈਡ ਜੰਡੂ ਸਿੰਘਾ ਵਿਖੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ
ਨਗਰ ਜੰਡੂ ਸਿੰਘਾ ਵਿੱਚ ਬਸ ਸਟੈਡ ਨਜ਼ਦੀਕ ਮੌਜੂਦ ਜੇ.ਬੀ ਇਲੈਕਟ੍ਰੀਕਲ ਦੁਕਾਨ ਤੇ ਵੀ ਚੋਰਾਂ ਨੇ ਚੋਰੀ ਕੀਤੀ। ਦੁਕਾਨ ਮਾਲਕ ਜਗਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਬੋਲੀਨਾ ਦੋਆਬਾ ਨੇ ਦਸਿਆ ਕਿ ਉਸਨੂੰ ਸਵੇਰੇ ਕਿਸੇ ਨੇ ਸੂਚਿਤ ਕੀਤਾ ਕਿ ਉਸਦੀ ਦੁਕਾਨ ਦੇ ਜਿੰਦਰੇ ਤੇ ਛੱਟਰ ਟੁੱਟਿਆ ਹੋਇਆ ਹੈ। ਉਨ੍ਹਾਂ ਕਿਹਾ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਗੱਲੇ ਵਿਚੋਂ ਕਰੀਬ 15 ਹਜ਼ਾਰ ਰੁਪਏ ਗਾਇਬ ਸਨ ਜੋ ਚੋਰਾਂ ਨੇ ਚੋਰੀ ਕਰ ਲਏ। ਉਸਨੇ ਕਿਹਾ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਣ ਤੋਂ ਬਚਾਅ ਰਿਹਾ। ਏਸੇ ਹੀ ਤਰਾਂ ਚੋਰਾਂ ਵੱਲੋਂ ਸ਼ਰਮਾਂ ਮੈਡੀਕਲ ਸਟੋਰ ਦੇ ਵੀ ਜਿੰਦਰੇ ਤੋੜੇ ਅਤੇ ਲੱਗੇ ਕੈਮਰਿਆਂ ਦਾ ਮੂੰਹ ਅਸਮਾਨ ਵੱਲ ਨੂੰ ਕਰ ਕਰਕੇ ਗੁਆਂਡ ਜੇ.ਬੀ ਇਲੈਕਟ੍ਰੀਕਲ ਦੁਕਾਨ ਵਿੱਚ ਚੋਰੀ ਕੀਤੀ। ਪਰ ਸ਼ਰਮਾਂ ਮੈਡੀਕਲ ਸਟੋਰ ਤੇ ਚੋਰੀ ਹੋਣ ਤੋਂ ਬਚਾਅ ਰਿਹਾ ਪਰ ਜਾਂਦੇ-ਜਾਂਦੇ ਚੋਰ ਦੁਕਾਨ ਦੇ ਜਿੰਦਰੇ ਤੋੜ ਗਏ। ਜਿਕਰਯੋਗ ਹੈ ਕਿ ਸ਼ਰਮਾਂ ਮੈਡੀਕਲ ਸਟੋਰ ਤੇ ਕਰੀਬ 6-7 ਮਹੀਨੇ ਪਹਿਲਾ ਵੀ ਚੋਰੀ ਹੋਈ ਸੀ। ਜਦ ਇਨ੍ਹਾਂ ਵਾਰਦਾਤਾਂ ਸਬੰਧੀ ਚੌਕੀ ਇੰਚਾਰਜ਼ ਏਐਸਆਈ ਦਇਆ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਚੋਰ ਬਖਸ਼ੇ ਨਹੀਂ ਜਾਣਗੇ, ਪੀੜਤ ਵੱਲੋਂ ਕੰਪਲੇਟ ਮਿਲ ਗਈ ਹੈ ਤੇ ਜਲਦ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0 Comments