ਫਗਵਾੜਾ
12 ਜੂਨ (ਸ਼ਿਵ ਕੌੜਾ) ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਸੰਤੋਸ਼ ਕੁਮਾਰ
ਗੋਗੀ ਦੇ ਉਪਰਾਲੇ ਸਦਕਾ ਕਾਰਪੋਰੇਸ਼ਨ ਫਗਵਾੜਾ ਵਲੋਂ ਸ਼ਹਿਰ ਦੇ ਵਾਰਡ ਨੰਬਰ 46 ਹਦੀਆਬਾਦ
ਸਥਿਤ ਮੁਹੱਲਾ ਸੰਧੀਰਾਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੇ ਟਯੂਬਵੈਲ
ਦੀ ਨਵੀਂ ਮੋਟਰ ਲਗਵਾ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਕੱਤਰ ਗੋਗੀ
ਨੇ ਦੱਸਿਆ ਕਿ ਇਹ ਮੋਟਰ ਕਰੀਬ 19 ਸਾਲ ਤੋਂ ਲੱਗੀ ਹੋਈ ਹੈ ਅਤੇ ਵਾਰ-ਵਾਰ ਖਰਾਬ ਹੋਣ
ਕਰਕੇ ਖੇਤਰ ਦੇ ਵਸਨੀਕਾਂ ਨੂੰ ਪਾਣੀ ਦੀ ਭਾਰੀ ਦਿੱਕਤ ਹੋ ਰਹੀ ਸੀ। ਅੱਗ ਵਰ੍ਹਦੀ ਗਰਮੀ
‘ਚ ਹੁਣ ਵੀ ਲੋਕ ਕਾਫੀ ਖੱਜਲ-ਖੁਆਰ ਹੋ ਕੇ ਉਹਨਾਂ ਕੋਲ ਆਏ। ਜਿਸ ਤੇ ਉਹਨਾਂ ਨੇ
ਕਾਰਪੋਰੇਸ਼ਨ ਫਗਵਾੜਾ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਨਵੀਂ ਮੋਟਰ ਲਗਵਾਈ ਹੈ। ਉਹਨਾਂ
ਹੈਰਾਨੀ ਪ੍ਰਗਟਾਈ ਕਿ ਪਿਛਲੇ 19 ਸਾਲ ‘ਚ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ
ਨੇ ਵੀ ਨਵੀਂ ਮੋਟਰ ਲਗਵਾ ਕੇ ਇਲਾਕੇ ਦੇ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਸਥਾਈ ਹਲ ਕਰਨ
ਬਾਰੇ ਨਹੀਂ ਸੋਚਿਆ। ਉਹਨਾਂ ਦੱਸਿਆ ਕਿ ਨਵੀਂ ਮੋਟਰ ਤੇ ਨਵੀਂ ਵਾਇਰਿੰਗ ਦਾ ਇਹ ਕੰਮ ਜੋ
ਪਿਛਲੇ 19 ਸਾਲ ਵਿਚ ਨਹੀਂ ਹੋਇਆ, ਉਹਨਾਂ ਨੇ ਸਿਰਫ 19 ਦਿਨਾਂ ‘ਚ ਕਰਵਾਇਆ ਹੈ। ਸਮੂਹ
ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਲਈ ਜਿੱਥੇ ਸੰਤੋਸ਼ ਕੁਮਾਰ ਗੋਗੀ ਦਾ ਤਹਿ ਦਿਲੋਂ
ਧੰਨਵਾਦ ਕੀਤਾ, ਉੱਥੇ ਹੀ ਗੋਗੀ ਨੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਮੇਅਰ ਰਾਮਪਾਲ
ਉੱਪਲ ਤੋਂ ਇਲਾਵਾ ਪ੍ਰਦੀਪ ਚੱਟਾਨੀ ਐਸ.ਡੀ.ਓ. ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦਾ
ਸਹਿਯੋਗ ਲਈ ਧੰਨਵਾਦ ਕੀਤਾ ਹੈ।
0 Comments