15 ਸ਼੍ਰੀ ਅਖੰਡ ਪਾਠ ਸਾਹਿਬ ਅਰੰਭ, 5 ਜੁਲਾਈ ਨੂੰ ਪੈਣਗੇ ਭੋਗ
ਜਲੰਧਰ, 02 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਧੰਨ ਧੰਨ ਛੇਵੇਂ ਪਾਤਸ਼ਾਹ ਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 430ਵੇਂ ਪ੍ਰਕਾਸ਼ ਉਤਸਵ ਸਬੰਧੀ 15 ਸ਼ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਹਨ। ਜਿਨ੍ਹਾਂ ਦੇ ਭੋਗ 5 ਜੁਲਾਈ ਦਿਨ ਸ਼ਨੀਵਾਰ ਨੂੰ ਪੈਣਗੇ। ਅੱਜ ਸੰਗਤਾਂ ਵੱਲੋਂ ਨਿਸਾਨ ਸਾਹਿਬ ਜੀ ਰਸਮ ਵੀ ਨਿਬਾਈ ਗਈ। ਜਾਣਕਾਰੀ ਦਿੰਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਕੇਹਰ ਸਿੰਘ ਜੋਹਲ, ਰਣਜੀਤ ਸਿੰਘ, ਜਸਪਾਲ ਸਿੰਘ ਲਾਲੀ, ਹਰਿੰਦਰ ਸਿੰਘ ਸੰਘਾ ਨੇ ਦਸਿਆ ਕਿ ਅੱਜ 4 ਜੁਲਾਈ ਨੂੰ ਦਿਨ ਸ਼ੁੱਕਰਵਾਰ ਨੂੰ ਮਹਾਨ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਪ੍ਰਸਿੱਧ ਢਾਡੀ ਬਿਮਲਜੀਤ ਸਿੰਘ ਖਾਲਸਾ (ਹਜ਼ੂਰੀ ਢਾਡੀ ਗੁ. ਪੰਜ ਤੀਰਥ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ), ਢਾਡੀ ਹਰਭਿੰਦਰ ਸਿੰਘ ‘ਖੁਸ਼ਦਿਲ’, ਢਾਡੀ ਜਗਜੀਵਨ ਸਿੰਘ ਅਰਜੁਨਵਾਲ ਵਾਲ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।
ਸਮਾਗਮਾਂ ਦੇ ਅਖੀਰਲੇ ਦਿਨ 5 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਭਾਈ ਕਰਮ ਸਿੰਘ ਜੀ (ਜਲੰਧਰ ਵਾਲੇ), ਭਾਈ ਸ਼ਮਸ਼ੇਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ), ਭਾਈ ਜਗਦੀਪ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਥੜ੍ਹਾ ਸਾਹਿਬ ਹਜ਼ਾਰਾ), ਭਾਈ ਗੁਰਦੀਪ ਸਿੰਘ (ਪਲਾਹੀ ਵਾਲੇ), ਭਾਈ ਅਮਰਜੀਤ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ, ਜੰਡੂ ਸਿੰਘਾ) ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਟੇਜ ਸੈਕਟਰੀ ਦੀ ਸੇਵਾ ਭਾਈ ਗੁਰਦੇਵ ਸਿੰਘ ਅਤੇ ਬਿਮਲਜੀਤ ਸਿੰਘ ਖਾਲਸਾ ਨਿਭਾਉਣਗੇ। ਇਸ ਮੌਕੇ ਤੇ ਸਿੰਘ ਹਸਪਤਾਲ, ਜੰਡ ਸਿੰਘਾ ਦੇ ਮੁੱਖ ਡਾਕਟਰ ਹਰਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
0 Comments