ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ ) ਕੇਂਦਰ  ਸਰਕਾਰ ਪੈਟਰੋਲ ਤੇ ਡੀਜਲ ਉੱਤੇ ਆਮ ਜੰਨਤਾ ਦੀ ਆਰਥਿਕ ਲੁੱਟ ਨੂੰ ਬੜਾਵਾ ਦਿੰਦੇ ਹੋਏ ਆਪਣੇ ਖਜਾਨੇ ਭਰਨ ਵਿੱਚ ਲੱਗੀ ਹੋਈ ਹੈ। ਅੱਜ ਜਨਤਾ ਪੈਟਰੋਲ-ਡੀਜਲ ਦੇ ਵਧੇ ਹੋਏ ਰੇਟਾਂ ਦੇ ਕਾਰਨ ਆਰਥਿਕ ਤੌਰ ਤੇ ਆਪਣੇ ਆਪ ਨੂੰ ਕਮਜੋਰ ਸਮਝ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਪ੍ਰਧਾਨ ਸੰਤ ਸੁਰਿੰਦਰ ਦ‍ਾਸ ਨੇ ਪੱਤਰਕਾਰਾਂ ਨਾਲ ਕੀਤਾ  ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਦੇਸ਼ ਵਿੱਚ ਵੱਧ ਰਹੀਆ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਹਨ। ਜਿਸ ਵੱਲ ਕੇਦਰ  ਸਰਕਾਰ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ। ਕੇਂਦਰ ਸਰਕਾਰ ਸਿੱਧੇ-ਸਿੱਧੇ ਇਸ ਮਹਿੰਗਾਈ ਲਈ ਜਿੰਮੇਵਾਰ ਹੈ। ਇਸ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਆਮ ਜਨਤਾ ਨੂੰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਆਰਥਿਕ ਪੈਕੇਜ ਤਾਂ ਕੀ ਮਿਲਣਾ ਸੀ ਉੱਲਟਾ ਸਰਕਾਰਾਂ ਪੈਟਰੋਲ-ਡੀਜਲ ਅਤੇ ਖਾਣ ਵਾਲੀਆਂ ਵਸਤਾਂ ਨੂੰ ਮਹਿੰਗਾਈ ਦੀ ਆਖਰੀ ਸੀਮਾ ਤੱਕ ਵਧਾ ਕੇ ਆਮ ਜੰਨਤਾ ਦੀ ਆਰਥਿਕ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਹਰਲੇ ਮੁਲਕਾਂ ਦੀ ਤਰਜ਼ ਤੇ ਆਪਣੇ ਮੁਲਕ ਵਿਚ ਰਹਿ ਰਹੇ ਲੋਕਾਂ ਨੂੰ ਵੀ ਸਾਰੀਆਂ ਸੁੱਖ ਸਹੂਲਤਾਂ ਦੇਣ ਦੇ ਲਈ ਸਰਕਾਰੀ ਖ਼ਜ਼ਾਨਿਆਂ ਦੇ ਬੂਹੇ ਖੋਲ੍ਹ ਦੇਣੇ ਚਾਹੀਦੇ ਸਨ ਪਰ ਇੱਥੇ ਤਾਂ ਰਾਜਾ ਆਪਣੀ ਹੀ ਪਰਜਾ ਨੂੰ ਲੁੱਟਣ ਤੇ ਲੱਗਾ ਹੋਇਆ ਹੈ  । ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਸੀ ਨੂਰਾ ਕੁਸ਼ਤੀ ਵਿੱਚ ਇਸ ਤਰ੍ਹਾਂ ਮਸ਼ਰੂਫ ਹੈ ਕਿ ਉਸ ਨੂੰ ਪੰਜਾਬ ਦੀ ਆਮ ਜਨਤਾ ਦੀ ਆਰਥਿਕ ਤੌਰ ਉੱਤੇ ਹੋ ਰਹੀ ਬਦਹਾਲੀ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ  ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਹੱਕਾਂ ਦੀ ਆਪ ਅਵਾਜ਼ ਬਣੋ  ਤਾਂ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਭ੍ਰਿਸ਼ਟਾਚਾਰ  ਦੇ ਕੋਹੜ ਤੋਂ ਬਚਾਇਆ ਜਾ ਸਕੇ।