ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਪ੍ਰਕਾਸ਼ ਪੁਰਬ
ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਸ਼੍ਰੀ ਗੁਰੂ ਰਵਿਦਾਸ ਅਸਥਾਨ ਪ੍ਰਬੰਧਕ ਕਮੇਟੀ (ਰਜ਼ਿ) ਖੋਥੜਾਂ, ਡਾ. ਬੀ. ਆਰ ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜ਼ਿ) ਅਤੇ ਗ੍ਰਾਮ ਪੰਚਾਇਤ ਪਿੰਡ ਖੋਥੜਾਂ (ਜ਼ਿਲ੍ਹਾ ਸ਼.ਭ.ਸ ਨਗਰ) ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਆਗਮਨ ਪੁਰਬ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਅਸਥਾਨ ਪਿੰਡ ਖੋਥੜਾਂ ਵਿਖੇ ਬਹੁਤ ਹੀ ਸਤਿਕਾਰ ਸਹਿਤ ਅਤੇ ਸ਼ਰਧਾ ਭਾਵਨਾਂ ਨਾਲ ਸਮੂਹ ਸੰਗਤਾਂ ਵਲੋਂ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏੇ। ਉਪਰੰਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਗੁਰੂ ਰਵਿਦਾਸ ਭਜਨ ਮੰਡਲੀ ਬੇਗਮਪੁਰਾ, ਅੱਕਾਵਾਲੀ (ਹਰਿਆਣਾ) ਦੇ ਮੁੱਖ ਪ੍ਰਚਾਰਕ ਪ੍ਰੀਤ ਰਵਿਦਾਸੀਆਂ, ਕਵੀਸ਼ਰ ਭਾਈ ਰਵਿੰਦਰ ਸਿੰਘ ਬੰਬ ਗੁਰਦਾਸਪੁਰ, ਮਿਸ਼ਨਰੀ ਕਲਾਕਾਰ ਕਮਲ ਤੱਲਣ, ਬੀਬੀ ਗੁਰਮੀਤ ਕੌਰ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਗੁਰ ਇਤਿਹਾਸ ਅਤੇ ਮਿਸ਼ਨਰੀ ਗੀਤਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਰਪੰਚ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਮੈਂਬਰਾਂ ਵਲੋਂ ਗੁਰੂ ਘਰ ਦੇ ਸਮਾਗਮਾਂ ਦੌਰਾਨ ਵੱਖ-ਵੱਧ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਟੇਜ ਦਾ ਸੰਚਾਲਨ ਸਕੱਤਰ ਅਤੇ ਸਾਬਕਾ ਸਰਪੰਚ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਸਰਪੰਚ ਅਸ਼ੋਕ ਕੁਮਾਰ, ਸਾਬਕਾ ਸਰਪੰਚ ਕਮਲਜੀਤ ਖੋਥੜਾਂ, ਸਾਬਕਾ ਸਰਪੰਚ ਇੰਜ਼ੀਨੀਅਰ ਰਜਿੰਦਰ ਬੱਧਣ, ਮਨਜੀਤ, ਸੋਮਨਾਥ, ਵਰਿੰਦਰ, ਬਲਜੀਤ ਪੰਚ, ਮਨੋਹਰ ਲਾਲ ਇਟਲੀ, ਡਾ. ਮੋਹਨ ਲਾਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।