ਫਗਵਾੜਾ 14 ਅਪ੍ਰੈਲ (ਸ਼ਿਵ ਕੋੜਾ) ਕਾਂਗਰਸੀ ਆਗੂ ਮੁਕੇਸ਼ ਭਾਟੀਆ ਅਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਪਿੰਕੀ ਭਾਟੀਆ ਵਲੋਂ ਡਾ. ਬੀ.ਆਰ. ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਮੌਕੇ ਵਾਰਡ ਨੰਬਰ 7 ਦੇ ਮੁਹੱਲਾ ਪਲਾਹੀ ਗੇਟ ਸਥਿਤ ਡਾ. ਅੰਬੇਡਕਰ ਪਾਰਕ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲਮਾਲਾਵਾਂ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਲੱਡੂ ਵੰਡ ਕੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੁਕੇਸ਼ ਭਾਟੀਆ ਅਤੇ ਪਿੰਕੀ ਭਾਟੀਆ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਜਿੱਥੇ ਸਮਾਜ ਦੇ ਦੱਬੇ-ਕੁਚਲੇ ਵਰਗ ਨੂੰ ਬਰਾਬਰਤਾ ਦਾ ਅਧਿਕਾਰ ਦੁਆਇਆ ਉੱਥੇ ਹੀ ਨਾਰੀ ਜਾਤੀ ਨੂੰ ਵੀ ਸਮਾਜਿਕ ਬੰਧਨਾਂ ਤੋਂ ਮੁਕਤ ਕਰਵਾਇਆ। ਉਹਨਾਂ ਨੌਜਵਾਨ ਪੀੜ੍ਹੀ ਨੂੰ ਪੁਰਜੋਰ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਪੜ੍ਹ ਲਿਖ ਕੇ ਦੇਸ਼ ਅਤੇ ਸਮਾਜ ਦੀ ਤੱਰਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਨੀਲ ਜੱਸੀ, ਸੁਰਜੀਤ ਲਾਲ, ਰਾਣਾ ਜੱਸੀ, ਸੰਜੀਵ ਕੁਮਾਰ, ਗੁਰਮੇਲ ਬਸਰਾ, ਕੁਲਦੀਪ ਬਸਰਾ, ਮੁਕੇਸ਼ ਜੱਸੀ, ਸਰਵਨ ਦਾਸ, ਵਿਦਿਆ ਦੇਵੀ, ਸਤਿਆ ਦੇਵੀ, ਸੰਤੋਸ਼ ਰਾਣੀ, ਮਾਇਆ ਰਾਣੀ, ਮਹਿੰਦਰ ਪਾਲ ਸੌਂਧੀ, ਹਰਬੰਸ ਲਾਲ ਤੇ ਰੇਸ਼ਮ ਕੌਰ ਆਦਿ ਹਾਜਰ ਸਨ।