ਬਾਦਲ ਤਲਵਣ ਨੇ ਗੀਤ ਇਨਕਲਾਬ ਨੂੰ ਦਿਤੀ ਹੈ, ਸੁਰੀਲੀ ਆਵਾਜ਼
ਜਲੰਧਰ (ਅਮਰਜੀਤ ਸਿੰਘ ਜੀਤ)-
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 27 ਫਰਵਰੀ ਨੂੰ ਪ੍ਰਕਾਸ਼ ਆਗਮਨ ਸਾਰੇ ਸੰਸਾਰ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਜੰਡੂ ਸਿੰਘਾ ਦੇ ਸਾਬਕਾ ਸਵਰਗਵਾਸੀ ਸਰਪੰਚ ਸ਼੍ਰੀ ਕਾਂਸ਼ੀ ਰਾਮ ਜੀ ਦੇ ਆਸ਼ੀਰਵਾਰ ਸਦਕਾ, ਬਾਦਲ ਤਲਵਣ ਵਲੋਂ ਸੁਰੀਲੀ ਆਵਾਜ਼ ਵਿੱਚ ਗਾਏ ਗੀਤ ‘ਇੰਨਕਲਾਬ‘ ਗੁਰੂ ਰਵਿਦਾਸ ਨੇ ਜੀ ਨਾਅਰਾ ਇੰਨਕਲਾਬ ਦਾ ਲਾਇਆ, ਉਨ੍ਹਾਂ ਸਾਡੀ ਖਾਤਰ ਜੀ ਮੱਥਾ ਜਾਲਮ ਦੇ ਨਾਲ ਲਾਇਆ ਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਪਾਲਾ ਸੰਘਾ ਅਤੇ ਬੋਬੀ ਕਲੇਰ ਨੇ ਦਸਿਆ ਕਿ ਇਹ ਆਪਣੀ ਕਲਮ ਨਾਲ ਬਾਦਲ ਤਲਵਣ ਨੇ ਖੁੱਦ ਆਪ ਲਿਖਿਆ ਹੈ। ਜਿਸਦੇ ਵੀਡੀਉ ਗਾਣੇ ਵਿੱਚ ਜ਼ੀ.ਐਸ ਪਵਾਰ ਅਤੇ ਮਗਡਲੇਨਾ ਨੇ ਪੇਸ਼ਕਾਰੀ ਦਿੱਤੀ ਹੈ ਅਤੇ ਨੰਨੀ ਬੱਚੀ ਦਾ ਰੋਲ ਰਿਹਾਨਾ ਕਲੇਰ ਪੁੱਤਰੀ ਬੋਬੀ ਕਲੇਰ ਨੇ ਕੀਤਾ ਹੈ। ਇਸ ਗੀਤ ਨੂੰ ਫੋਲਕ ਸਵੈਗਰ ਸਟੂਡੀਉਜ਼ ਨੇ ਮਿਉਜ਼ਿਕ ਦਿਤਾ ਹੈ। ਬੋਬੀ ਕਲੇਰ ਨੇ ਦਸਿਆ ਇਸ ਗੀਤ ਦੇ ਮਿਕਸ ਮਾਸਟਰ ਬੀ.ਬੀ ਸਟੂਡੀਉ ਅਤੇ ਵੀਡੀਉ ਪਾਂਗਲੀ ਪ੍ਰੋਡਕਸ਼ਨ ਨੇ ਬਣਾਈ ਹੈ। ਉਨ੍ਹਾਂ ਦਸਿਆ ਕਿ ਇਸ ਗੀਤ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਉਨ੍ਹਾਂ ਪਾਲਾ ਸੰਘਾ ਅਤੇ ਐਸ.ਐਸ.ਕੰਗ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।