ਜਲੰਧਰ (ਸੂਰਮਾ ਪੰਜਾਬ ਬਿਓੁਰੋ)- ਐਸ. ਸੀ ਡਿਪਾਰਟਮੈਂਟ ਕਾਂਗਰਸ ਪੰਜਾਬ ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲੰਧਰ ਦੇ ਐਸ.ਸੀ ਡਿਪਾਰਟਮੈਂਟ ਦੇ ਚੇਅਰਮੈਨ ਪਰਮਜੀਤ ਗਿੱਲ ਦੀ ਨਿਗਰਾਨੀ ਹੇਠ ਬਿਆਸ ਪਿੰਡ ਵਿਖੇ ਧਨਪਤ ਰਾਏ (ਕਾਲਾ) ਸੀਨੀਅਰ ਵਾਇਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ ਅਤੇ ੳ੍ਹਨਾਂ ਦੀ ਟੀਮ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੀਟਿੰਗ ਅਜੀਤ ਰਾਮ ਲੇਸੜੀਵਾਲ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ ਦਿਹਾਤੀ ਅਤੇ ਗਿਆਨ ਸਿੰਘ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ ਸ਼ਹਿਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨੇੜਲੇ ਪਿੰਡਾਂ ਦੇ ਸਾਰੇ ਆਗੂ ਅਤੇ ਅਹੁੱਦੇਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸਮੂਹ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਚਰਚਾਂ ਹੋਈ ਅਤੇ ਆਉਣ ਵਾਲੀਆਂ ਚੋਣਾਂ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ ਆਦਮਪੁਰ, ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਲਾਲੀ ਨਿਜਾਮਦੀਨਪੁਰ, ਰਾਜੇਸ਼ ਕੁਮਾਰ ਰਾਜੂ ਜਿਲਾ ਉਪ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਆਦਮਪੁਰ, ਅਰੱੁਣ ਗੋਲਡੀ ਕੋ ਚੇਅਰਮੈਨ, ਕੈਪਟਨ ਅਮਰਜੀਤ ਸਿੰਘ ਵਾਈਸ ਚੇਅਰਮੈਨ, ਜੋਗਿੰਦਰ ਪਾਲ ਐਮ.ਸੀ ਆਦਮਪੁਰ, ਵਿਕਰਮ ਬੱਧਣ ਐਮ.ਸੀ ਆਦਮਪੁਰ, ਅਤੇ ਕਾਂਗਰਸ ਅਹੁਦੇਦਾਰ, ਅਮਰਦੀਪ ਦੀਪਾ ਸੀਨੀਅਰ ਵਾਇਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ ਸ਼ਹਿਰੀ, ਸਿੰਮੀ ਭਾਜੀ, ਸਰਪੰਚ ਮਨੋਜ ਕੁਮਾਰ ਦੋਲੀਕੇ ਕਾਂਗਰਸੀ ਆਗੂ, ਮਨਜੀਤ ਮੰਡੇਰਾਂ ਸੀਨੀਅਰ ਵਾਇਸ ਚੇਅਰਮੈਨ, ਉਂਕਾਰ ਸਿੰਘ ਉੱਚਾ ਵਾਇਸ ਚੇਅਰਮੈਨ ਐਸ.ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਨਰਿੰਦਰ ਬਿਆਸ ਪਿੰਡ ਵਾਇਸ ਚੇਅਰਮੈਨ ਐਸ ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਰਜਿੰਦਰ ਬੰਗੜ ਜਨਰਲ ਸਕੱਤਰ, ਵਿੱਕੀ ਦੌਲਤਪੁਰ ਵਾਇਸ ਚੇਅਰਮੈਨ, ਅਜੈਬ ਸਿੰਘ, ਸੰਤ ਰਾਮ, ਦੌਲਤ ਰਾਮ, ਸੇਵਾ ਰਾਮ, ਸੋਨੀ ਸੋਂਧੀ, ਗੁਰਵੀਰ, ਕੁਲਦੀਪ ਸਿੰਘ ਹਾਜਰ ਸਨ। ਇਸ ਮੌਕੇ ਬਿਆਸ ਪਿੰਡ ਦੀ ਐਸ. ਸੀ ਡਿਪਾਰਟਮੈਂਟ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਅਹੁਦੇਦਾਰਾਂ ਸੁਰਜੀਤ ਬਿਆਸ ਪਿੰਡ, ਬਲਰਾਜ ਮਡਾਰ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਗਈ। ਆਖਿਰ ਸੰਦੀਪ ਨਿੱਝਰ ਚੇਅਰਮੈਨ ਬੀ.ਸੀ. ਡਿਪਾਰਟਮੈਂਟ ਜਲੰਧਰ ਨੇ ਸਾਰੇ ਆਏ ਹੋਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ।