ਜਲੰਧਰ—-ਆਈ ਵੀ ਵਰਲਡ ਸਕੂਲ ਵਿਖੇ ਵਰਚੁਅਲ ਟੈਕਨੋਲੋਜੀ ਰਾਹੀ ਵਿਦਿਆਰਥੀਆਂ ਲਈ ਫ੍ਰੀ ਸਮਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕਰੋਨਾ ਕਾਲ ਵਿੱਚ ਵੀ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਖੁਦ ਨੂੰ ਸੁਸਤ ਨਾ ਮਹਿਸੂਸ ਕਰਨ। ਸਕੂੁੁੁਲ ਦੁਆਰਾ ਆਪਣੇ ਵਿਦਿਆਰਥੀਆਂ ਲਈ ਹੈਂਡ ਕਰਾਫ਼ਟ, ਡਾਂਸ, ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦਾ ਢੰਗ, ਬੈਸਟ ਆਉਟ ਆਫ਼ ਵੇਸਟ, ਕੋਡਿੰਗ, ਯੋਗਾ, ਡਰਾਮਾ, ਸਪੀਕਿੰਗ ਸਕਿਲ, ਐਰੌਬਿੱਕਸ ਆਦਿ ਗਤੀਵਿਧੀਆਂ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਗਤੀਵਿਧੀਆਂ ਦਾ ਮਕਸਦ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਹੈ।ਵਿਦਿਆਰਥੀਆਂ ਵਿੱਚ ਇਸ ਸਮਰ ਕੈਂਪ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ।
ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਉਹਨਾਂ ਨੂੰ ਸੋਹਣੇ ਢੰਗ ਨਾਲ਼ ਇਹਨਾਂ ਗਤੀਵਿਧੀਆਂ ਦਾ ਭਾਗ ਬਣਨ ਲਈ ਪ੍ਰੇਰਿਤ ਕੀਤਾ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ ਸਕੂਲ ਦੁਆਰਾ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਲਈ ਅਜਿਹੀਆਂ ਮਨੋਰੰਜਕ ਅਤੇ ਸਿੱਖਿਆਦਾਇਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।