ਹੁਸ਼ਿਆਰਪੁਰ 6 ਜੂਨ (ਤਰਸੇਮ ਦੀਵਾਨਾ)- ਸੀਨੀਅਰ ਪੁਲੀਸ ਕਪਤਾਨ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਅਤੇ ਰਵਿੰਦਰਪਾਲ ਸਿੰਘ ਸੰਧੂ ਐਸ ਪੀ ਡੀ, ਏ ਐਸ ਪੀ ਤੁਸ਼ਾਰ ਗੁਪਤਾ ਆਈ ਪੀ ਐਸ  ਗੜ੍ਹਸ਼ੰਕਰ ਡਵੀਜ਼ਨ ਗੜ੍ਹਸ਼ੰਕਰ ਅਤੇ ਪ੍ਰੇਮ ਸਿੰਘ ਡੀ ਐੱਸ ਪੀ ਪੀ ਬੀ ਆਈ ਤੇ ਐਨ ਡੀ ਪੀ ਐੱਸ  ਹੁਸ਼ਿਆਰਪੁਰ ਦੀ ਅਗਵਾਈ ਹੇਠ ਥਾਣਾ ਚੱਬੇਵਾਲ  ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ  ਥਾਣਾ ਚੱਬੇਵਾਲ ਦੀ ਪੁਲੀਸ ਜੱਲੋਵਾਲ ਖਨੂਰ ਮੋੜ ਤੇ ਪਹੁੰਚੀ ਤਾਂ ਖਨੂਰ ਸਾਈਡ ਤੋਂ ਆਉਂਦਾ ਇਕ ਮੋਨਾ ਵਿਅਕਤੀ ਦਿਖਾਈ ਦਿੱਤਾ  ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜ ਪਿਆ  ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਧਰਮਪਾਲ ਧੰਮਾ ਪੁੱਤਰ ਮਲਕੀਤ  ਰਾਮ ਪਿੰਡ ਖਨੂਰ ਥਾਣਾ ਚੱਬੇਵਾਲ ਦੱਸਿਆ  ਉਸ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਦੀ ਜਿਸ ਵਕਤ ਪੁਲਿਸ ਨੇ ਤਲਾਸ਼ੀ ਲਈ ਤੇ ਉਸ ਵਿਚੋਂ  450 ਗੋਲੀਆਂ ਟਰਾਮਾਡੋਲ 16 ਟੀਕੇ  ਬਰਾਮਦ ਹੋਏ  ਜਿਸ ਤੇ ਦੋਸ਼ੀ ਦੇ ਮੁਕੱਦਮਾ ਨੰਬਰ  68 ਥਾਣਾ ਚੱਬੇਵਾਲ ਹੁਸ਼ਿਆਰਪੁਰ ਵਿਖੇ ਦਰਜ ਕੀਤਾ ਗਿਆ  ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ  ।
ਫ਼ੋਟੋ ਮੁਨੀਰ / ਦੱਤ