ਡੇਰਾ ਚਹੇੜੂ ਵਿਖੇ ਕਰਵਾਏ 70ਵੇਂ ਸਲਾਨਾਂ ਜੋੜ ਮੇਲੇ ਦੇ ਸਮਾਗਮ
ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ 70ਵੇਂ ਸਲਾਨਾਂ ਜੋੜ ਮੇਲੇ ਦੇ ਸਮਾਗਮਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸ਼ਖਸ਼ੀਅਤਾਂ ਅਤੇ ਸੰਤ ਮਹਾਂਪੁਰਸ਼ਾਂ ਦਾ ਸੋਨੇ ਅਤੇ ਚਾਂਦੀ ਦੇੇ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਕੀਤਾ ਗਿਆ।

ਸੈਕਟਰੀ ਕਮਲਜੀਤ ਖੋਥੜਾਂ ਨੇ ਜਾਣਕਾਰੀ ਦਿੰਦੇ ਦਸਿਆ 70ਵੇ ਸਲਾਨਾਂ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਲੜੀਵਾਰ ਚੱਲ ਰਹੇ ਸ਼੍ਰੀ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ ਉਪਰੰਤ ਸੰਗਤਾਂ ਨੂੰ ਭਾਈ ਪ੍ਰਵੀਨ ਕੁਮਾਰ ਹੈਡ ਗ੍ਰੰਥੀ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਮਿਸ਼ਨਰੀ ਕਲਾਕਾਰ ਵਿੱਕੀ ਬਹਾਦੁਰਕੇ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਗਿਆ।

ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਸਵਰਗੀ ਪ੍ਰੋਫੈਸਰ ਲਾਲ ਸਿੰਘ ਦੀ ਧਰਮਪਤਨੀ ਜਗਦੀਸ਼ ਕੌਰ ਅਤੇ ਉਨ੍ਹਾਂ ਦੇ ਪੁੱਤਰ ਗੁਰਕੀਰਤ ਸਿੰਘ, ਉੱਘੇ ਲੇਖਕ ਮਹਿੰਦਰ ਸੰਧੂ ਮਹੇੜੂ ਨੂੰ ਸੋਨੇ ਦੇ ਤਗਮੇ ਅਤੇ ਜਸਵੀਰ ਸਿੰਘ ਗ੍ਹੜੀ (ਬਸਪਾ ਪ੍ਰਧਾਨ ਪੰਜਾਬ), ਮਾਸਟਰ ਸੋਮ ਰਾਜ ਫਗਵਾੜਾ, ਗੁਰਦੇਵ ਦੇਬੀ ਮਹੇੜੂ, ਮਹੰਤ ਅਵਤਾਰ ਦਾਸ ਚਹੇੜੂ, ਸੰਤ ਟਹਿਲ ਨਾਥ ਨੰਗਲ ਖੇੜਾ, ਹੈਡ ਗ੍ਰੰਥੀ ਭਾਈ ਪਰਵੀਨ ਕੁਮਾਰ ਨੂੰ ਚਾਂਦੀ ਦੇ ਮੈਡਲ ਅਤੇ ਅਮੌਲਕ ਹੀਰਾ ਜੀਵਨ ਸਾਖੀ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਤ ਸਾਗਰ ਨਾਥ ਜੀ ਗੰਗਾ ਨਗਰ ਵਾਲੇ, ਮਹੰਤ ਬਲਵੀਰ ਦਾਸ ਖੰਨਾਂ, ਡੇਰਾ ਬੱਲਾਂ ਤੋਂ ਸੇਵਾਦਾਰ ਸੰਤ ਲੇਖ ਰਾਜ ਨੂਰਪੁਰ, ਹਰਦੇਵ ਜੀ, ਮੱਧ ਪ੍ਰਦੇਸ਼ ਤੋਂ ਭਾਰਤ ਭੂਸ਼ਨ, ਮਹੇਸ਼ ਦਾਸ, ਰਾਜਸਥਾਨ ਤੋਂ ਨੱਤੀ ਲਾਲ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਸਤੇ ਪੁੱਜੇ।

ਇਸ ਮੌਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਸਰਬੱਤ ਸੰਗਤਾਂ ਨੂੰ ਨਾਮਬਾਣੀ ਨਾਲ ਜੁੱੜਨ ਅਤੇ ਸੱਚਾਈ ਤੇ ਚੱਲਦੇ ਹੋਏ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਰੋਨਾ ਮਹਾਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪਾਲਣਾ ਕਰਨੀਂ ਚਾਹੀਦੀ ਹੈ ਅਤੇ ਲੋ੍ਹੜਵੰਦਾਂ ਦਾ ਹਮੇਸ਼ਾਂ ਸਾਥ ਦੇਣਾਂ ਚਾਹੀਦਾ ਹੈ। ਸਮਾਗਮ ਮੌਕੇ ਡੇਰਾ ਚਹੇੜੂ ਦੀ ਸਮੂਹ ਮੈਨੇਜ਼ਮੈਂਟ, ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।