ਫਗਵਾੜਾ 6 ਅਪ੍ਰੈਲ (ਸੂਰਮਾ ਪੰਜਾਬ)- ਸਥਾਨਕ ਬੰਗਾ ਰੋਡ ਸਥਿਤ ਕੁਲਥਮ ਫੈਸ਼ਨ ਵਿਖੇ ਕੋਵਿਡ-19 ਕੋਰੋਨਾ ਵੈਕਸੀਨ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਬਸਪਾ ਆਗੂ ਐਡਵੋਕੇਟ ਕੁਲਦੀਪ ਭੱਟੀ ਸਮੇਤ ਵੱਡੀ ਗਿਣਤੀ ਵਿਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਵੈਕਸੀਨ ਲਗਵਾਉਣ ਵਿਚ ਦਿਲਚਸਪੀ ਦਿਖਾਈ। ਐਡਵੋਕੇਟ ਕੁਲਦੀਪ ਭੱਟੀ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ। ਸਰਕਾਰੀ ਹਦਾਇਤ ਅਨੁਸਾਰ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਖੁਦ ਵੀ ਵੈਕਸੀਨ ਲਗਵਾਉਣ ਅਤੇ ਆਪਣੇ ਘਰਾਂ ਦੇ ਬਜੁਰਗਾਂ ਨੂੰ ਤੁਰੰਤ ਕੋਰੋਨਾ ਵੈਕਸੀਨ ਲਗਵਾਉਣ ਤਾਂ ਜੋ ਉਹਨਾਂ ਦੀ ਜਿੰਦਗੀ ਦੀ ਹਿਫਾਜਤ ਹੋ ਸਕੇ। ਕੈਂਪ ਵਿਚ ਵੈਕਸੀਨ ਲਗਵਾਉਣ ਵਾਲਿਆਂ ‘ਚ ਚਿਰੰਜੀ ਲਾਲ ਚਾਚੋਕੀ ਕਲੋਨੀ, ਬੀ.ਕੇ. ਰੱਤੂ, ਪਰਮਜੀਤ ਖਲਵਾੜਾ, ਨਰਿੰਦਰ ਕੁਮਾਰ, ਰਚਨਾ ਬਿਰਹਾ ਅਤੇ ਬਖਸ਼ੋ ਆਦਿ ਹਾਜਰ ਸਨ।