ਫਗਵਾੜਾ 07 ਅਪ੍ਰੈਲ (ਸੂਰਮਾ ਪੰਜਾਬ)- ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਕੋਰੋਨਾ ਰੋਗ ਪ੍ਰਤੀਰੋਧਕ ਫਰੀ ਆਯੁਰਵੈਦਿਕ ਮੈਡੀਕਲ ਕੈਂਪ ਕਾਸ਼ੀ ਮਹਾਦੇਵ ਕਲੇਸ਼ਵਰ ਮੰਦਰ ਧੋਬੀ ਘਾਟ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਰਾਕੇਸ਼ ਕਨੌਜੀਆ ਪ੍ਰਧਾਨ ਕਨੌਜੀਆ ਮਹਾਸਭਾ ਫਗਵਾੜਾ ਅਤੇ ਤਰਲੋਚਨ ਸਿੰਘ ਪਾਹਵਾ ਚੇਅਰਮੈਨ ਰੇਡੀਓਨ ਫਰਮਾ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਫਗਵਾੜਾ ਦੇ ਆਯੁਰਵੈਦਿਕ ਵਿਭਾਗ ਦੇ ਡਾ. ਰਾਜੀਵ ਅਤੇ ਉਹਨਾਂ ਦੇ ਸਹਿਯੋਗੀ ਸ਼ਾਮ ਅਰੋੜਾ ਵਲੋਂ ਮਰੀਜਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਮਰੀਜਾਂ ਨੂੰ ਕੋਰੋਨਾ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਅਤੇ ਫਰੀ ਮਾਸਕ ਵੀ ਵੰਡੇ ਗਏ। ਮਲਕੀਅਤ ਸਿੰਘ ਰਘਬੋਤਰਾ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਹੁਣ ਵਧੇਰੇ ਗੰਭੀਰਤਾ ਵਰਤਣ ਦੀ ਲੋੜ ਹੈ ਕਿਉਂਕਿ ਇਹ ਖਤਮ ਨਹੀਂ ਹੋਇਆ ਬਲਕਿ ਪਿਛਲੇ ਸਾਲ ਨਾਲੋਂ ਵੀ ਖਤਰਨਾਕ ਰੂਪ ਵਿਚ ਫੈਲ ਰਿਹਾ ਹੈ। ਉਹਨਾਂ ਕਿਹਾ ਕਿ ਸਰੀਰਕ ਦੂਰੀ ਅਤੇ ਮਾਸਕ ਵਰਗੀਆਂ ਸਾਵਧਾਨੀਆਂ ਦੇ ਨਾਲ ਹੀ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਣ ਵਾਲੀਆਂ ਜੜੀਆਂ ਬੂਟੀਆਂ ਨਾਲ ਤਿਆਰ ਆਯੁਰਵੈਦਿਕ ਦਵਾਈਆਂ ਦਾ ਸੇਵਨ ਕਰਨਾ ਵੀ ਇਸ ਬਿਮਾਰੀ ਤੋਂ ਬਚਾਅ ਲਈ ਲਾਹੇਵੰਦ ਹੋ ਸਕਦਾ ਹੈ। ਰੇਡੀਓਨ ਕੰਪਨੀ ਦੇ ਚੇਅਰਮੈਨ ਤਰਲੋਚਨ ਸਿੰਘ ਪਾਹਵਾ ਨੇ ਭਰੋਸਾ ਦਿੱਤਾ ਕਿ ਤੁਲਸੀ, ਐਲੋਵੀਰਾ ਤੇ ਆੰਵਲੇ ਆਦਿ ਨਾਲ ਤਿਆਰ ਆਯੁਰਵੈਦਿਕ ਦਵਾਈਆਂ ਧਾਰਮਿਕ ਅਸਥਾਨਾਂ ਦੇ ਬਾਹਰ ਨਾਮ ਮਾਤਰ ਕੀਮਤ ਤੇ ਵੰਡੀਆਂ ਜਾਣਗੀਆਂ। ਇਸ ਮੌਕੇ ਸ੍ਰੀ ਟੀ.ਡੀ. ਚਾਵਲਾ ਨੇ ਵੀ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਕਰਨ ਲਈ ਪ੍ਰੇਰਿਆ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ ਨੇ ਸਮੂਹ ਸਹਿਯੋਗੀਆਂ ਦਾ ਕੈਂਪ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵੰਦਨਾ ਸ਼ਰਮਾ, ਕਾਂਤਾ ਸ਼ਰਮਾ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਰਾਜ ਕੁਮਾਰ, ਮਨੀਸ਼ ਕਨੌਜੀਆ, ਸਨੀ ਕਨੌਜੀਆ, ਮਧੂ ਕਨੌਜੀਆ, ਅਸ਼ੋਕ ਕਨੌਜੀਆ, ਸ੍ਰੀਮਾਨ ਬਹਾਦੁਰ, ਬਿ੍ਰਜ ਮੋਹਨ ਪੁਰੀ, ਧੀਰਜ ਕੁਮਾਰ ਆਦਿ ਹਾਜਰ ਸਨ।