ਖੇਤੀਬਾੜੀ ਲਈ 6 ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਪਾਵਰਕਾਮ ਖਿਲਾਫ ਕੀਤੀ ਨਾਅਰੇਬਾਜ਼ੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾਂ ਅਤੇ ਸਰਕਲ ਪਤਾਰਾ ਦੇ ਕਿਸਾਨਾਂ ਨੇ ਪਿਛਲੇ 6 ਦਿਨਾਂ ਤੋਂ ਉਨ੍ਹਾਂ ਨੂੰ ਖੇਤੀ ਲਈ ਬਿਜਲੀ ਨਾ ਮਿਲਣ ਕਰਕੇ 66ਕੇਵੀਂ ਫੀਡਰ ਪਤਾਰਾ ਦਾ ਘਿਰਾਉ ਕਰਕੇ ਪਾਵਰਕਾਮ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਲਈ ਨਿਰੰਤਰ 6 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਬੋਲੀਨਾ ਅਤੇ ਹੋਰ ਕਿਸਾਨ ਭਰਾਵਾਂ ਨੇ ਦਸਿਆ ਕਿ ਪਤਾਰਾ 66ਕੇਵੀਂ ਫੀਡਰ ਬਿਜਲੀ ਸਪਲਾਈ ਦੇਣ ਵਿੱਚ ਬਹੁਤ ਮਾੜੀ ਕਾਰਗੁਜਾਰੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪਿਛਲੇ 6 ਦਿਨਾਂ ਤੋ ਖੇਤੀਬਾੜੀ ਲਈ ਬਿਜਲੀ ਨਹੀਂ ਮਿਲ ਰਹੀ ਅਗਰ ਆਉਦੀ ਵੀ ਹੈ ਤਾਂ ਇੱਕ ਘੰਟੇ ਸਪਲਾਈ ਮਿਲਦੀ ਹੈ ਪਰ ਉਹ ਵੀ ਕਦੇ-ਕਦੇ ਨਹੀਂ ਮਿਲਦੀ। ਜਿਸ ਨਾਲ ਫਸਲਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ ਪਾਣੀ ਬਗੈਰ ਫਸਲਾਂ ਸੁੱਕ ਰਹੀਆਂ ਹਨ ਅਤੇ ਕਿਸਾਨ ਭਰਾਵਾਂ ਦੇ ਹਾਲਾਤ ਹੋਰ ਮਾੜੇ ਹੋ ਰਹੇ ਹਨ। ਪਿੰਡ ਹਜ਼ਾਰਾ, ਪਰਸਰਾਮਪੁਰ, ਪਤਾਰਾ, ਜੈਤੇਵਾਲੀ, ਨੌਲੀ, ਬੋਲੀਨਾ, ਚਾਂਦਪੁਰ, ਨੰਗਲ ਫਤਿਹ ਖਾਂ, ਸਰਨਾਣਾ, ਕਪੂਰ ਪਿੰਡ ਅਤੇ ਹੋਰ ਪਿੰਡਾਂ ਵਿਚੋਂ ਪੁੱਜੇ ਕਿਸਾਨ ਭਰਾਵਾਂ ਨੇ ਦਸਿਆ ਕਿ 66ਕੇਵੀਂ ਫੀਡਰ ਦੇ ਨੰਬਰ 96462-16755 ਜਦ ਵੀ ਕਿਸੇ ਫਾਲਟ ਲਈ ਕਾਲ ਲਗਾਉਦੇ ਹਾਂ ਤਾਂ ਅਗਿਉ ਕੋਈ ਮੁਲਾਜ਼ਮ ਫੋ੍ਹਨ ਨਹੀਂ ਚੁੱਕਦਾ ਅਗਰ ਚੁੱਕ ਵੀ ਲਵੇ ਤਾਂ ਕਹਿੰਦੇ ਹਨ ਕਿ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰੋ। ਕਿਸਾਨਾਂ ਨੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਕਰਕੇ ਖੇਤੀਬਾੜੀ ਲਈ ਬਿਜਲੀ ਸਪਲਾਈ ਨਿੰਰਤਰ ਦਿਤੀ ਜਾਵੇ ਤਾਂ ਜੋ ਫਸਲਾਂ ਦੀ ਖਰਾਬੀ ਨਾ ਹੋ ਸਕੇ। ਇਸ ਮੌਕੇ ਥਾਣਾ ਪਤਾਰਾ ਮੁੱਖੀ ਐਸ.ਆਈ ਸੁਖਦੇਵ ਸਿੰਘ ਵੀ ਪੁਲਿਸ ਮੁਲਾਜ਼ਮਾਂ ਸਮੇਤ ਹਾਜ਼ਰ ਸਨ। ਇਸ ਮੌਕੇ ਗੁਰਦੀਪ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਤੀਰਥ ਸਿੰਘ, ਨੰਬਰਦਾਰ ਦਲਜੀਤ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਫਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਸੁਖਵੀਰ ਸਿੰਘ, ਗੁਰਕੀਰਤ ਸਿੰਘ, ਗੁਰਮੇਲ ਸਿੰਘ ਗੇਲਾ, ਗੁਰਮੀਤ ਸਿੰਘ, ਜਗਦੇਵ ਸਿੰਘ, ਪ੍ਰਦੀਪ ਸਿੰਘ ਸਾਬਕਾ ਪੰਚ, ਅਮਨਜੌਤ ਸਿੰਘ, ਕਿਸ਼ਨ ਸਿੰਘ, ਚੈਚਲ ਸਿੰਘ, ਹਰਮਨਦੀਪ ਸਿੰਘ, ਗੁਰਜੀਤ ਸਿੰਘ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਹੋਰ ਕਿਸਾਨ ਵੀਰ ਹਾਜ਼ਰ ਸਨ।
ਕੀ ਕਿਹਾ ਐਕਸੀਅਨ ਅਤੇ ਐਸ.ਡੀ.ਉ ਨੇ- ਜਦ ਇਸ ਸਬੰਧੀ ਮੌਕੇ ਤੇ ਹਾਜ਼ਰ ਐਕਸੀਅਨ ਅਵਤਾਰ ਸਿੰਘ ਅਤੇ ਐਸ.ਡੀ.ਉ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਨੇ ਕਿਹਾ ਕਿਸਾਨ ਭਰਾਵਾਂ ਨੂੰ ਇੱਕ ਦੋ ਦਿਨਾਂ ਵਿੱਚ ਬਿਜਲੀ ਨਿਰੰਤਰ ਦਿੱਤੀ ਜਾਵੇਗੀ। ਉਨ੍ਹਾਂÎ ਕਿਹਾ ਪਿਛੋ ਵਿਭਾਗੀ ਖਰਾਬੀ ਕਾਰਨ ਇਹ ਮੁਸ਼ਕਲ ਆਈ ਹੈ ਜੋ ਕਿ ਇੱਕ ਦੋ ਦਿਨਾਂ ਵਿੱਚ ਸਹੀ ਹੋ ਜਾਵੇਗੀ।