ਹੁਸ਼ਿਆਰਪੁਰ 7 ਜੂਨ (ਤਰਸੇਮ ਦੀਵਾਨਾ)- ਟੋਲ ਪਲਾਜ਼ਾ ਨੰਗਲ ਸ਼ਹੀਦਾਂ ਹੁਸ਼ਿਆਰਪੁਰ ਵਿਖੇ ਕੱਲ੍ਹ ਕਿਸਾਨਾਂ ਦੇ ਹੱਕ ਵਿੱਚ ਵੱਖ ਵੱਖ ਗਾਇਕ ਕਲਾਕਾਰਾਂ ਨੇ ਮੌਜੂਦਾ ਸਰਕਾਰ ਨੂੰ ਖੇਤੀ ਸਬੰਧੀ ਬਣਾਏ ਗਏ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਸੰਬੰਧੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਨਾਲ ਇੰਟਰਨੈਸ਼ਨਲ ਗਾਇਕ ਸੁਰਿੰਦਰ ਲਾਡੀ, ਗਾਇਕ ਤਾਜ ਨਗੀਨਾ, ਕੁਲਦੀਪ ਚੁੰਬਰ, ਪਰਵਾਸੀ ਭਾਰਤੀ ਰਾਮ ਬਿਰਦੀ, ਸੰਗੀਤਕਾਰ ਅਸ਼ੋਕ ਸ਼ਰਮਾ ਭੋਗਪੁਰ, ਫ਼ਿਲਮਸਾਜ਼ ਪ੍ਰੋਡਿਊਸਰ ਨਰੇਸ਼ ਐਸ ਗਰਗ, ਗਾਇਕ ਕੇ ਐਸ ਸੰਧੂ , ਐਂਕਰ ਦਿਨੇਸ਼ ਦੀਪ ਸਮੇਤ ਹੋਰ ਸੰਗੀਤ ਅਤੇ ਕਲਾ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਕਲਾਕਾਰਾ ਨੇ ਦੱਸਿਆ ਕਿ ਅੱਜ ਡਿਸਟ੍ਰਿਕ ਹੈੱਡਕੁਆਰਟਰ ਤੇ ਕਿਸਾਨਾਂ ਦੇ ਵਿਰੋਧੀ ਬਣਾਏ ਗਏ ਤਿੰਨੋਂ ਕਾਲੇ ਕਾਨੂੰਨਾਂ ਸਬੰਧੀ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਕਿਸਾਨਾਂ ਦੇ ਹੱਕ ਵਿਚ ਜਲਦ ਤੋਂ ਜਲਦ ਫ਼ੈਸਲਾ ਕਰਦਿਆਂ ਤਿੰਨੋਂ ਕਾਲੇ ਕਾਨੂੰਨ ਰੱਦ ਕਰੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।