ਜਲੰਧਰ, 30 ਮਈ (ਸਾਬੀ)- ਜਠੇਰੇ ਗੋਤ ਲੀਰ ‘ਜੈ ਡੇਰਾ ਪੰਜ ਪੀਰ” ਪ੍ਰਬੰਧਕ ਕਮੇਟੀ ਪਿੰਡ ਮਲਕਪੁਰ ਫਗਵਾੜਾ ਵਿਖੇ ਕਰਵਾਏ ਜਾਦੇ ਸਲਾਨਾ ਜੋੜ ਮੇਲਾ ਸਮਾਗਮ ਨੂੰ ਇਸ ਸਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਵੱਡੇ-ਵਡੇਰਿਆਂ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਸਾਲਾਨਾ ਜੋੜ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਮੌਕੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਭ ਸੰਗਤਾਂ ਆਪਣੇ-ਆਪਣੇ ਘਰ ਵਿਚ ਰਹਿ ਕੇ ਨਾਮ ਬਾਣੀ ਦਾ ਸਿਮਰਨ ਕਰਕੇ ਜੀਵਨ ਸਫਲ ਕਰਨ ਲਈ ਬੇਨਤੀ ਕੀਤੀ।