ਫਗਵਾੜਾ:4 ਜੂਨ(ਹਰੀਸ਼ ਭੰਡਾਰੀ),”ਗਾਰਡ ਆਫ ਆਨਰ “ਨਾਲ ਨਿਵਾਜੇ ਜਾ ਚੁੱਕੇ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਬਤੌਰ – ਏ- ਐੱਸ .ਐੱਸ. ਪੀ ਕਪੂਰਥਲਾ ਦਾ ਅਹੁਦਾ ਸੰਭਾਲਣ ਤੇ ਜਿੱਥੇ ਇਲਾਕੇ ਦੀਆਂ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੇ ਉਨਾਂ ਦੀ ਨਿਯੁਕਤੀ ਤੇ ਉਨ੍ਹਾਂ ਨੂੰ “ਜੀ ਆਇਆਂ ਨੂੰ ” ਕਿਹੈ,ਉੱਥੇ ਸ੍ .ਬਖਤਾਵਰ ਸਿੰਘ ਬੈਲਜੀਅਮ ,ਪਿੰਡ ਚਹੇੜੂ ਦੇ ਮੌਜੂਦਾ ਸਰਪੰਚ ਅਤੇ ਉੱਘੇ ਸਮਾਜ ਸੇਵੀ ਸਰਵਣ ਸਿੰਘ ਦਿਓ ਅਤੇ ਸਤਨਾਮ ਸਿੰਘ ਹਦੀਆਬਾਦ ਨੇ ਵੀ ਉਨਾਂ ਦੇ ਅਹੁਦਾ ਸੰਭਾਲਣ ਤੇ ਇਲਾਕੇ ਵਿੱਚ ਉਨਾਂ ਦਾ” ਵੈਲਕਅਮ” ਕੀਤਾ ਹੈ!ਗੱਲਬਾਤ ਕਰਦਿਆਂ ਸ੍. ਸਰਵਣ ਸਿੰਘ ਦਿਓ ਨੇ ਕਿਹਾ ਕਿ ਸ੍ਰ. ਹਰਕਮਲਪ੍ਰੀਤ ਸਿੰਘ ਖੱਖ ਹੋਰਾਂ ਦੀਆਂ ਸੇਵਾਵਾਂ ਪਹਿਲਾਂ ਤੋਂ ਹੀ ਸ਼ਲਾਘਾਯੋਗ ਰਹੀਆਂ ਹਨ,ਜਿਨ੍ਹਾਂ ਨੇ ਨਸ਼ਿਆਂ ਦੀ,ਰੋਕਥਾਮ ਤੇ ਨਸ਼ਾ ਤਸਕਰਾਂ ਵਿਰੁੱਧ ਸਖਤੀ ਵਰਤਣ ਦੇ ਨਾਲ- ਨਾਲ ਕੋਵਿਡ ਵਿਰੁੱਧ ਲੜਾਈ ਦੌਰਾਨ ਵੀ ਆਪਣੀ ਅਹਿਮ ਭੂਮਿਕਾ ਨਿਭਾਈ!ਸ੍ਰ .ਦਿਓ ਨੇ ਹੋਰ ਕਿਹਾ ਕਿ ਅਜਿਹੇ ਆਲਾ , ਜਾਂਬਾਜ ਅਫ਼ਸਰਾਂ ਅਤੇ ਉੱਚ -ਅਧਿਕਾਰੀਆਂ ਤੇ ਸਾਨੂੰ ਸਭ ਨੂੰ” ਫਖਰ” ਹੈ,ਜੋ ਹਰ ਹਾਲਤ ਵਿੱਚ ਆਪਣੀ ਡਿਊਟੀ ,ਆਪਣਾ ਹਰ ਇੱਕ ਫਰਜ ਬੇਹੱਦ ਸੁਚਾਰੂ ਤਰੀਕੇ ਅਤੇ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਲੋਕ ਹਿੱਤਾਂ ਲਈ ਦਿਨ- ਰਾਤ ਤੱਤਪਰ ਰਹਿੰਦੇ ਹਨ!