ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ  ) ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਮਠਾਰੂ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਨਵੇਂ ਨਿਯੁਕਤ  ਹੋਏ ਯੂਥ  ਅਕਾਲੀ ਦਲ ਜਿਲਾ ਹੁਸ਼ਿਆਰਪੁਰ ਦੇ ਦਿਹਾਤੀ ਪ੍ਰਧਾਨ ਵਰਿੰਦਰਜੀਤ ਸਿੰਘ ਸੋਨੂ ਟੇਰਕਿਆਣਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਮਠਾਰੂ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਦਾ ਅਤੇ ਜ਼ਿਲੇ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਮਿਹਨਤੀ ਅਤੇ ਵਫ਼ਾਦਾਰ ਨੌਜੁਆਨਾਂ ਦਾ ਮਾਣ ਸਤਿਕਾਰ  ਕੀਤਾ ਹੈ ਮਠਾਰੂ ਨੇ ਕਿਹਾ ਕਿ ਇਸ  ਨਿਯੁੱਕਤੀ  ਨਾਲ ਸ਼੍ਰੋਮਣੀ ਅਕਾਲੀ ਦਲ  ਦੇ ਨੌਜਵਾਨ ਦਸਤੇ ਨੂੰ ਬਲ ਮਿਲੇਗਾ  ਅਤੇ ਆਉਣ ਵਾਲੀ ਅਗਾਮੀ ਵਿਧਾਨ  ਸਭਾ ਚੋਣਾਂ ਵਿੱਚ ਅਕਾਲੀ ਸਰਕਾਰ ਬਣਾਉਣ ਵਿਚ ਪੰਜਾਬ ਦਾ ਨੌਜਵਾਨ ਅਤੇ ਯੂਥ ਅਕਾਲੀ ਦਲ ਅਹਿਮ ਭੂਮਿਕਾ ਬਣਾਏਗਾ  ਇਸ ਮੌਕੇ ਨਵੇਂ  ਨਿਯੱਕਤ ਪ੍ਰਧਾਨ ਸੋਨੂ ਟੇਰਕਿਆਣਾ ਨੇ ਕਿਹਾ ਉਹ ਪਾਰਟੀ ਵਲੋਂ ਦਿੱਤੀ ਹੋਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਰ  ਕਮੇਟੀ ਮੈਬਰ ਯੂਥ ਅਕਾਲੀ ਦਲ  ਰਣਧੀਰ ਸਿੰਘ  ਭਾਰਜ, ਬੀ ਸੀ ਵਿੰਗ ਜਿਲਾ ਪ੍ਰਧਾਨ ਸਤਨਾਮ ਸਿੰਘ ਬੰਟੀ, ਕੁਲਵਿੰਦਰ ਸਿੰਘ ਕੇ ਪੀ,ਲਖਵੀਰ ਸਿੰਘ ਰੰਧਾਵਾ,ਰਣਜੀਤ ਸਿੰਘ ਦੱਲੋਵਾਲ,ਹਰਦੀਪ ਸਿੰਘ ਦੇਵੀਦਾਸ,ਚਰਨਜੀਤ ਸਿੰਘ ਟੇਰਕਿਆਣਾ ਆਦਿ ਹਾਜ਼ਰ ਸਨ।
ਫੋਟੋ ਮੁਨੀਰ /ਦੱਤ