ਹੁਸ਼ਿਆਰਪੁਰ, 6 ਜੂਨ (ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਸੱਸ ਸਰਦਾਰਨੀ ਸੁਰਿੰਦਰ ਕੌਰ ਚੱਠਾ ਦੇ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਲਾਲੀ ਬਾਜਵਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਹੋਰਨਾਂ ਆਗੂਆਂ ‘ਚ ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ, ਜਥੇਦਾਰ ਪਰਮਜੀਤ ਸਿੰਘ ਪੰਜੌੜ ਜਿਲਾ ਪ੍ਰਧਾਨ ਐਸ.ਸੀ. ਵਿੰਗ, ਜਥੇਦਾਰ ਨਿਰਮਲ ਸਿੰਘ ਭੀਲੋਵਾਲ ਪ੍ਰਧਾਨ  ਸਰਕਲ ਚੱਬੇਵਾਲ, ਸਤਨਾਮ ਸਿੰਘ ਬੰਟੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਅਮਨਦੀਪ ਸਿੰਘ ਨੰਗਲ ਖਿਡਾਰੀਆਂ ਪ੍ਰਧਾਨ ਕਿਸਾਨ ਵਿੰਗ ਚੱਬੇਵਾਲ, ਜਸਵਿੰਦਰ ਸਿੰਘ ਨੰਗਲ ਠੰਡਲ, ਅਵਤਾਰ ਸਿੰਘ ਸਸੋਲੀ ਆਦਿ ਹਾਜ਼ਰ ਸਨ।