-ਮਹਾਰਾਸ਼ਟਰ ਦਾ 54ਵਾਂ ਨਿਰੰਕਾਰੀ ਸੰਤ ਸਮਾਗਮ ਸਥਿਰਤਾ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ
ਹੁਸ਼ਿਆਰਪੁਰ 01 ਮਾਰਚ (ਦਲਜੀਤ ਸਿੰਘ)- ‘‘ਜੇਕਰ ਅਸੀਂ ਵਾਸਤਵ ਵਿੱਚ ਮਨੁੱਖ ਕਹਿਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਮਨੁੱਖੀ ਗੁਣਾਂ ਨੂੰ ਅਪਣਾਉਣਾ ਪਵੇਗਾ। ਇਸਦੇ ਉਲਟ ਜੇਕਰ ਕੋਈ ਵੀ ਭਾਵਨਾ ਮਨ ਵਿੱਚ ਆਉਂਦੀ ਹੈ ਤਾਂ ਸਾਨੂੰ ਅਪਣੇ ਆਪ ਦੇ ਬਾਰੇ ਵਿਚ ਸੋਚਣਾ ਪਵੇਗਾ । ਅਜਿਹਾ ਕਰਨ ਨਾਲ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਕਿੱਥੇ ਗਲਤ ਹਾਂ । ’’ ਇਹ ਪ੍ਰੇਰਣਾਦਾਇਕ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਹਾਰਾਸ਼ਟਰ ਦੇ 54ਵੇਂ ਸੂਬਾ ਪੱਧਰੀ ਨਿਰੰਕਾਰੀ ਸੰਤ ਸਮਾਗਮ ਦੇ ਸਮਾਪਨ ਉੱਤੇ ਵਿਅਕਤ ਕੀਤੇ । ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਕਿਹਾ ਕਿ ਸਹੀ ਅਰਥਾਂ ਚ ਮਨੁੱਖ ਬਣਨ ਲਈ ਸਾਨੂੰ ਹਰ ਕਿਸੇ ਦੇ ਨਾਲ ਪਿਆਰ ਭਰਿਆ ਵਿਹਾਰ , ਸਭ ਦੇ ਪ੍ਰਤੀ ਹਮਦਰਦੀ ਅਤੇ ਵਿਸ਼ਾਲ ਹੋ ਕੇ ਦੂਜੇ ਦੇ ਅਵਗੁਣਾਂ ਨੂੰ ਅਣਡਿੱਠਾ ਕਰਦੇ ਹੋਏ ਉਨਾਂ ਦੇ ਗੁਣਾਂ ਨੂੰ ਕਬੂਲ ਕਰਨਾ ਹੋਵੇਗਾ । ਸਾਰਿਆਂ ਨੂੰ ਸਮਦਿ੍ਰਸ਼ਟੀ ਨਾਲ ਵੇਖਦੇ ਹੋਏ ਅਤੇ ਅਧਿਆਤਮਿਕ ਭਾਵ ਨਾਲ ਯੁਕਤ ਹੋਕੇ ਦੂਸਰਿਆਂ ਦੇ ਦੁੱਖ ਨੂੰ ਵੀ ਆਪਣੇ ਦੁੱਖ ਦੇ ਸਮਾਨ ਮੰਨਣਾ ਹੋਵੇਗਾ । ਇਸਦੇ ਨਾਲ ਹੀ ਹੋਰ ਵੀ ਜੋ ਮਾਨਵੀ ਗੁਣ ਹਨ ਉਨਾਂ ਨੂੰ ਵੀ ਧਾਰਨ ਕਰਨ ਨਾਲ ਜੀਵਨ ਸੁਖਮਈ ਬਤੀਤ ਹੋਵੇਗਾ ।
ਮਾਤਾ ਸੁਦੀਕਸ਼ਾ ਜੀ ਨੇ ਅੱਗੇ ਕਿਹਾ ਕਿ – ਮਨੁੱਖ ਅਪਣੇ ਆਪ ਨੂੰ ਧਾਰਮਿਕ ਕਹਿੰਦਾ ਹੈ ਅਤੇ ਆਪਣੇ ਹੀ ਧਰਮ ਦੇ ਗੁਰੂ – ਪੀਰ – ਪੈਗੰਬਰਾਂ ਦੇ ਬਚਨਾਂ ਦਾ ਪਾਲਣ ਕਰਨ ਦਾ ਦਾਅਵਾ ਵੀ ਕਰਦਾ ਹੈ ਪਰ ਅਸਲੀਅਤ ਤਾਂ ਇਹੀ ਹੈ ਕਿ ਤੁਹਾਡੀ ਸ਼ਰਧਾ ਕਿਤੇ ਵੀ ਹੋਵੇ, ਹਰ ਇੱਕ ਸਥਾਨ ਉੱਤੇ ਮਨੁੱਖਤਾ ਨੂੰ ਹੀ ਸੱਚਾ ਧਰਮ ਦੱਸਿਆ ਗਿਆ ਹੈ ਅਤੇ ਰੱਬ ਦੇ ਨਾਲ ਨਾਤਾ ਜੋੜਕੇ ਆਪਣਾ ਜੀਵਨ ਸਾਰਥਕ ਬਣਾਉਣ ਦੀ ਸਿਖਲਾਈ ਦਿੱਤੀ ਗਈ ਹੈ । ਮਨੁੱਖੀ ਜੀਵਨ ਬਹੁਤ ਹੀ ਅਨਮੋਲ ਹੈ ਅਤੇ ਪ੍ਰਭੂ ਪ੍ਰਾਪਤੀ ਲਈ ਉਮਰ ਦਾ ਕੋਈ ਤਕਾਜਾ ਨਹੀਂ ਹੁੰਦਾ । ਕਿਸੇ ਵੀ ਉਮਰ ਦਾ ਮਨੁੱਖ ਬ੍ਰਹਮਗਿਆਨੀ ਸੰਤਾਂ ਦਾ ਸੰਗ ਪਾਕੇ ਇੱਕ ਛਿਨ ਵਿੱਚ ਪ੍ਰਭੂ – ਪਰਮਾਤਮਾ ਦੀ ਪਹਿਚਾਣ ਕਰ ਸਕਦਾ ਹੈ । ਇਹ ਤਿੰਨ ਰੋਜ਼ਾ ਸੰਤ ਸਮਾਗਮ ਇਸ ਸਾਲ ਵਰਚੁਅਲ ਰੂਪ ਵਿੱਚ ਅਯੋਜਿਤ ਕੀਤਾ ਗਿਆ।
ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਆਪਣੀ ਸੁੰਦਰ ਬਾਣੀ ਵਿੱਚ ਫਰਮਾਇਆ ਕਿ ਪ੍ਰਮਾਤਮਾ ਨੂੰ ਅਸੀਂ ਕਿਸੇ ਵੀ ਨਾਮ ਨਾਲ ਸੰਬੋਧਿਤ ਕਰੀਏ ਉਹ ਤਾਂ ਸਰਵਵਿਆਪੀ ਹੈ ਅਤੇ ਹਰ ਕਿਸੇ ਦੀ ਆਤਮਾ ਇਸ ਨਿਰੰਕਾਰ ਪਰਮਾਤਮਾ ਦਾ ਹੀ ਅੰਸ਼ ਹੈ । ਅਪਣੇ ਆਪ ਦੀ ਪਹਿਚਾਣ ਲਈ ਪਰਮਾਤਮਾ ਦੀ ਪਹਿਚਾਣ ਜਰੂਰੀ ਹੈ ਕਿਉਂਕਿ ਬ੍ਰਹਮਗਿਆਨ ਨਾਲ ਹੀ ਅਧਿਆਤਮਿਕ ਗਿਆਨ ਸੰਭਵ ਹੈ । ਸਥਿਰ ਪ੍ਰਮਾਤਮਾ ਨਾਲ ਜੀਵਨ ਵਿੱਚ ਸਥਿਰਤਾ , ਸ਼ਾਂਤੀ ਅਤੇ ਸੰਤੁਸਟੀ ਜਿਹੇ ਰੱਬੀ ਗੁਣ ਆਉਂਦੇ ਹਨ। ਪ੍ਰਮਾਤਮਾ ਪੂਰੇ ਬ੍ਰਹਿਮੰਡ ਦਾ ਕਰਤਾ ਹੈ। ਇਸਦਾ ਅਨੁਭਵ ਹਰ ਕਾਰਜ ਨੂੰ ਸਹਿਜਤਾ ਨਾਲ ਸਵਿਕਾਰ ਕਰਨ ਦਾ ਅਨੁਭਵ ਦਿੰਦਾ ਹੈ । ਪ੍ਰਮਾਤਮਾ ਦਾ ਆਧਾਰ ਲੈਣ ਨਾਲ਼ ਜੀਵਨ ਵਿੱਚ ਉਥੱਲ – ਪੁਥਲ ਵਾਲੀ ਸਥਿਤੀ ਸੰਤੁਸਟੀ ਵਿੱਚ ਹੋ ਬਦਲ ਜਾਂਦੀ ਹੈ । ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ – ਆਪਣੇ ਰੋਜ਼ਾਨਾ ਜੀਵਨ ਵਿੱਚ ਹਰ ਪ੍ਰਸਥਿਤੀ ਦਾ ਸਾਹਮਣਾ ਕਰਨ ਲਈ ਅਤੇ ਉਚਿੱਤ ਢੰਗ ਨਾਲ ਸਰੀਰ ਦਾ ਸੰਚਾਲਨ ਕਰਨ ਲਈ ਗਿਆਨ ਇੰਦ੍ਰੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹਨਾਂ ਇੰਦਰੀਆਂ ਦੇ ਅਧੀਨ ਨਹੀਂ ਰਹਿਣਾ ਹੈ । ਇਸ ਉੱਤੇ ਸਾਡੇ ਮਨ ਦਾ ਕਰਮ ਨਿਰਭਰ ਕਰਦਾ ਹੈ । ਜੇਕਰ ਇੰਦਰੀਆਂ ਸਾਡੇ ਕਾਬੂ ਵਿੱਚ ਹਨ ਤਾਂ ਅਸੀਂ ਉਨਾਂ ਦਾ ਉਚਿਤ ਸਦਉਪਯੋਗ ਕਰ ਪਾਉਂਦੇ ਹਾਂ । ਇਸ ਲਈ ਅਸੀਂ ਇੰਦਰੀਆਂ ਵਿੱਚ ਉਲਝਣਾ ਨਹੀਂ ਹੈ ਬਲਕਿ ਉਨਾਂ ਨੂੰ ਆਪਣੇ ਕਾਬੂ ਵਿੱਚ ਰੱਖਣਾ ਹੈ ।
ਸੇਵਾਦਲ ਰੈਲੀ
ਸਮਾਗਮ ਦੇ ਦੂਸਰੇ ਦਿਨ ਦਾ ਸ਼ੁਭ ਆਰੰਭ ਸੇਵਾਦਲ ਰੈਲੀ ਵਲੋਂ ਕੀਤਾ ਗਿਆ ਜਿਸ ਵਿੱਚ ਮਹਾਰਾਸ਼ਟਰ ਦੇ ਭਿੰਨ – ਭਿੰਨ ਪ੍ਰਾਂਤਾਂ ਤੋ ਆਏ ਸੇਵਾਦਲ ਦੇ ਭਰਾ-ਭੈਣਾਂ ਨੇ ਭਾਗ ਲਿਆ । ਇਸ ਰੈਲੀ ਵਿੱਚ ਸਰੀਰਿਕ ਕਸਰਤ ਦੇ ਇਲਾਵਾ ਖੇਡਾਂ ਅਤੇ ਕਰਤਬ ਦਿਖਾਏ ਗਏ । ਸੇਵਾਦਲ ਰੈਲੀ ਵਿੱਚ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ – ਸਾਰੀ ਮਨੁੱਖਤਾ ਨੂੰ ਆਪਣਾ ਪਰਿਵਾਰ ਮੰਨਦੇ ਹੋਏ , ਹੰਕਾਰ ਨੂੰ ਤਿਆਗ ਕੇ , ਸਮੇਂ ਦੀ ਜਰੂਰਤ ਦੇ ਅਨੁਸਾਰ , ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿਕੇ ਮਿਸ਼ਨ ਵਲੋਂ ਸਾਲਾਂ ਤੋਂ ਸੇਵਾ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ । ਸੇਵਾ ਕਰਦੇ ਹੋਏ , ਹਰ ਕਿਸੇ ਨੂੰ ਪ੍ਰਭੂ ਦਾ ਅੰਸ਼ ਮੰਨ ਕੇ ਉਸਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਮਾਨਵ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਜੋ ਮਿਸ਼ਨ ਦੀ ਅਹਿਮ ਸਿਖਲਾਈ ਹੈ – ਨਰ ਸੇਵਾ , ਨਰਾਇਣ ਪੂਜਾ ।
ਦੂਜੇ ਦਿਨ ਸ਼ਾਮ ਦੇ ਸਤਸੰਗ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜੀਵਨ ਵਿੱਚ ਸਥਿਰਤਾ ਲਿਆਉਣ ਲਈ ਚੇਤਨਤਾ ਅਤੇ ਵਿਵੇਕ ਦੀ ਲੋੜ ਹੁੰਦੀ ਹੈ ਅਤੇ ਇਸਦੇ ਲਈ ਇਹ ਜਰੂਰੀ ਹੈ ਕਿ ਅਸੀਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਥਾਨ ਦੇਈਏ , ਤੱਦ ਮਨ ਅਪਣੇ ਆਪ ਹੀ ਨਿਰਮਲ ਹੋ ਜਾਂਦਾ ਹੈ । ਕਿਸੇ ਵੀ ਪ੍ਰਕਾਰ ਦੇ ਨਕਾਰਾਤਮਕ ਭਾਵਾਂ ਦਾ ਸਥਾਨ ਨਹੀਂ ਰਹਿੰਦਾ , ਜਦੋਂ ਪਰਮਾਤਮਾ ਹਿਰਦੇ ਦੇ ਰੋਮ – ਰੋਮ ਵਿੱਚ ਵਸਿਆ ਹੋਵੇ । ਅੱਗੇ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ – ਪੁਰਾਤਨ ਸੰਤਾਂ ਨੇ ਵੀ ਇਹੀ ਕਿਹਾ ਹੈ ਕਿ ਇਸ ਰੱਬ ਨੂੰ ਖੁੱਲੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ । ਪਰਮਾਤਮਾ ਦੇ ਦਰਸ਼ਨ ਨਾਲ ਸਾਨੂੰ ਆਪਣੇ ਆਪ ਦੀ ਵੀ ਪਹਿਚਾਣ ਹੋ ਜਾਂਦੀ ਹੈ ਕਿ ਅਸੀਂ ਸਰੀਰ ਨਾ ਹੋਕੇ ਆਤਮਾ ਰੂਪ ਵਿੱਚ ਹਾਂ । ਜੁਗਾਂ ਜੁਗਾਂ ਤੋਂ ਸੰਤਾਂ , ਭਗਤਾਂ ਨੇ ਇਹੀ ਕਿਹਾ ਹੈ ਕਿ ਪਰਮਾਤਮਾ ਨਾਲ਼ ਨਾਤਾ ਜੋੜ ਕੇ, ਭਗਤੀ ਦੇ ਰਸਤੇ ਉੱਤੇ ਚਲਣ ਨਾਲ ਹੀ ਜੀਵਨ ਦਾ ਕਲਿਆਣ ਹੋ ਸਕਦਾ ਹੈ ਅਤੇ ਸਾਡੀ ਆਤਮਾ ਬੰਧਨ ਮੁਕਤ ਹੋਕੇ ਮੁਕਤੀ ਨੂੰ ਪ੍ਰਾਪਤ ਕਰ ਸਕਦੀ ਹੈ ।
ਕਵੀ ਦਰਬਾਰ
ਸਮਾਗਮ ਦੇ ਤੀਸਰੇ ਦਿਨ ਦਾ ਮੁੱਖ ਖਿੱਚ ਦਾ ਕੇਂਦਰ ਇੱਕ ਬਹੁ-ਭਾਸ਼ੀ ਕਵੀ ਦਰਬਾਰ ਰਿਹਾ । ਜਿਸਦਾ ਸਿਰਲੇਖ ‘ਸਥਿਰ ਨਾਲ ਨਾਤਾ ਜੋੜ ਕੇ ਮਨ ਦਾ , ਜੀਵਨ ਨੂੰ ਅਸੀਂ ਸਹਿਜ ਬਣਾਈਏ’ ਸੀ । ਇਸ ਵਿਸ਼ੇ ਉੱਤੇ ਆਧਾਰਿਤ ਕਈ ਕਵੀਆਂ ਨੇ ਆਪਣੀਆਂ ਕਵਿਤਾਵਾਂ ਮਰਾਠੀ , ਹਿੰਦੀ , ਸਿੰਧੀ , ਗੁਜਰਾਤੀ , ਪੰਜਾਬੀ ਅਤੇ ਭੋਜਪੁਰੀ ਆਦਿ ਭਾਸ਼ਾਵਾਂਦੇ ਮਾਧਿਅਮ ਨਾਲ ਪੇਸ਼ ਕੀਤੀਆਂ ।