ਹੁਸ਼ਿਆਰਪੁਰ/ਸ਼ਾਮਚੁਰਾਸੀ 5 ਅਪ੍ਰੈਲ, (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਕਿੰਦਾ ਵਿਸਾਖੀ ਪੁਰਬ ਤੇ ਆਪਣਾ ਨਵਾਂ ਧਾਰਿਮਕ ਟਰੈਕ ‘ਕੇਸਰੀ ਰੰਗ ਦਾ ਨਿਸ਼ਾਨ’ ਲੈ ਕੇ ਹਾਜ਼ਰ ਹੋ ਰਿਹਾ ਹੈ। ਜਿਸ ਦੀ ਸ਼ੂਟਿੰਗ ਦਾ ਪੜਾਅ ਗੁਰਦੁਆਰਾ ਸ਼੍ਰੀ ਮੰਨਣਹਾਣਾ ਸਾਹਿਬ ਵਿਖੇ ਮੁਕੰਮਲ ਕਰ ਲਿਆ ਗਿਆ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਇਸ ਗੀਤ ਦੇ ਬੋਲ ‘ਸਾਰੀ ਦੁਨੀਆਂ ’ਚ ਝੂਲਦਾ ਨਿਸ਼ਾਨ ਕੇਸਰੀ ਰੰਗ ਦਾ’ ਹੈ। ਜਿਸ ਨੂੰ ਯੂ ਐਸ ਏ ਰਹਿੰਦੇ ਪ੍ਰਵਾਸੀ ਭਾਰਤੀ ਗੀਤਕਾਰ ਰੋਮੀ ਬੈਂਸ ਖਰਲਾਂ ਨੇ ਕਲਮਬੱਧ ਕੀਤਾ ਹੈ। ਇਸ ਦਾ ਸ਼ਾਨਦਾਰ ਸੰਗੀਤ ਐਲ ਯੂਰੀ ਵਲੋਂ ਦਿੱਤਾ ਗਿਆ ਹੈ। ਜਲਦ ਹੀ ਇਸ ਗੀਤ ਨੂੰ ਯੂ ਟਿਊਬ ਚੈਂਨਲ ਦੇ ਮਾਧਿਅਮ ਰਾਹੀਂ ਲਾਂਚ ਕਰ ਦਿੱਤਾ ਜਾਵੇਗਾ।