ਅੱਜ ਪਿੰਡ ਹਰੀਪੁਰ ਵਿਖੇ ਕੋਵਿਡ-19 ਵੈਕਸੀਨ ਦੇ ਬਚਾਅ ਤੋਂ ਟੀਕੇ ਲਗਵਾਏ ਗਏ। ਜਿਸ ਦੌਰਾਨ 45 ਸਾਲ ਦੀ ਉਮਰ ਤੋਂ ਵੱਧ ਵਿਅਕਤੀਆਂ ਦੇ ਟੀਕੇ ਲਗਵਾਏ ਗਏ ਅਤੇ ਕਰੀਬ 90 ਲੋਕਾਂ ਨੇ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ। ਇਸ ਮੌਕੇ ਬਲਾਕ ਐਜੂਕੇਟਰ ਅਸੀਮ ਸ਼ਰਮਾ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਦਿਓਲ, ਜਗਜੀਤ ਸਿੰਘ ਜੱਗੀ, ਜਸਪਾਲ ਪੰਚ, ਡਾ ਮੋਨਿਕਾ, ਸੁਰਿੰਦਰ ਕੌਰ ਏ.ਐਨ.ਐਮ, ਕੁਲਵਿੰਦਰ ਕੌਰ ਆਸ਼ਾ ਵਰਕਰ, ਸੁਖਵਿੰਦਰ ਆਸ਼ਾ ਵਰਕਰ ਹਰਵਿੰਦਰ, ਸਰਬਜੀਤ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।