ਜਲੰਧਰ 03 ਮਈ (ਅਮਰਜੀਤ ਸਿੰਘ)- ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ, ਮੁੱਖ ਸੇਵਾਦਾਰ ਡੇਰਾ ਸੰਤਪੁਰਾ ਜੱਬੜ੍ਹ ਮਾਣਕੋ ਜਿਲ੍ਹਾ ਜਲੰਧਰ ਅਤੇ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੋ ਕਿ 22 ਅਪ੍ਰੈਲ ਨੂੰ ਸੱਚਖੰਡ ਪਿਆਨਾ ਕਰ ਗਏ ਸਨ। ਉਨ੍ਹਾਂ ਦੇ ਅਚਾਨਕ ਸੱਚਖੰਡ ਪਿਆਨਾ ਕਰਨ ਨਾਲ ਸਮੁੱਚੇ ਸੰਤ ਸਮਾਜ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ।
ਉਨ੍ਹਾਂ ਦੇ ਸੰਸਕਾਰ ਦੇ ਸਬੰਧ ਵਿੱਚ ਅੰਤਿਮ ਯਾਤਰਾ ਕੱਢੀ ਗਈ ਜੋ ਕਿ ਡੇਰਾ ਸੰਤਪੁਰਾ ਜੱਬੜ, ਜਿਲ੍ਹਾ ਜਲੰਧਰ ਤੋਂ ਸ਼ੁਰੂ ਹੋ ਕੇ ਡੇਰਾ ਭਗਤਪੁਰਾ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਹੁੰਦੀ ਹੋਈ ਵਾਪਿਸ ਡੇਰਾ ਸੰਤਪੁਰਾ ਜੱਬੜ ਵਿਖੇ ਸਮਾਪਤ ਹੋਈ। ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ 24 ਅਪ੍ਰੈਲ ਨੂੰ ਦੁਪਿਹਰ 01 ਵਜੇ ਕੀਤਾ ਗਿਆ। ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਸੱਚਖੰਡ ਪਿਆਨਾ ਕਰਨ ‘ਤੇ ਸਮੁੱਚੇ ਸਿੱਖ ਸੰਤ ਸਮਾਜ, ਸਮੂਹ ਸਾਧੂ ਸੰਪ੍ਰਦਾਵਾਂ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੁੰ ਭਾਵ-ਪੂਰਨ ਸ਼ਰਧਾਂਜਲੀ ਦੇਣ ਦੇ ਲਈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਹੈਡ ਗ੍ਰੰਥੀ ਭਾਈ ਫੂਲਾ ਸਿੰਘ ਜੀ, ਪੰਜ ਪਿਆਰਿਆਂ ਅਤੇ ਸਾਬਕਾ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੇ, ਸੰਤ ਬਾਬਾ ਗੁਰਬਚਨ ਦਾਸ ਜੀ ਚੱਕ ਲਾਦੀਆਂ, ਸੰਤ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਕਾਰ ਸੇਵਾ ਵਾਲੇ, ਸੰਤ ਬਲਬੀਰ ਸਿੰਘ ਹਰਿਆਣਾ ਭੁੰਗਾ, ਸੰਤ ਜੀਤ ਸਿੰਘ ਜੋਹਲ਼ਾਂ ਵਾਲੇ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ , ਬੀਬੀ ਸਰੀਫਾਂ ਜੀ ਉਦੇਸੀਆਂ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਹਰਚਰਨ ਦਾਸ ਸ਼ਾਮ ਚੁਰਾਸੀ, ਸੰਤ ਹਰਦੇਵ ਸਿੰਘ ਜੀ ਤਲਵੰਡੀ ਅਰਾਈਆਂ, ਸੰਤ ਹਰਜਿੰਦਰ ਸਿੰਘ ਜੋਹਲਾਂ ਚਾਹ ਵਾਲੇ, ਸੰਤ ਨਿਰਮਲ ਸਿੰਘ, ਸੰਤ ਜੀਤ ਸਿੰਘ ਨੌਲੀ, ਸੰਤ ਨਰਿੰਦਰ ਸਿੰਘ ਬੁੰਗਾ ਸ੍ਰੀ ਅਨੰਦਪੁਰ ਸਾਹਿਬ, ਸੰਤ ਸਾਧੂ ਸਿੰਘ ਕੁਹਾਰਪੁਰ, ਸੰਤ ਰਣਜੀਤ ਸਿੰਘ ਸ਼ਹੀਦਾਂ, ਸੰਤ ਕਸ਼ਮੀਰ ਸਿੰਘ ਕੋਟ ਫਤੂਹੀ, ਸੰਤ ਮੱਖਣ ਸਿੰਘ ਟੂਟੋ ਮਾਜਰਾ, ਸੰਤ ਹਰੀ ਓਮ ਜੀ ਮਾਹਿਲਪੁਰ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਵਲੀ ਸਿੰਘ, ਭਾਈ ਕਰਮਜੀਤ ਸਿੰਘ, ਸੰਤ ਨਿਰਮਲ ਦਾਸ ਬਾਬੇ ਜੋੜੇ, ਸੰਤ ਇੰਦਰ ਦਾਸ ਸੇਖਿਆਂ ਵਾਲੇ, ਸੰਤ ਰਾਜਰਿਸ਼ੀ ਨਵਾਂਸ਼ਹਿਰ, ਸੰਤ ਤੇਜਾ ਸਿੰਘ ਖੁੱਡੇ ਵਾਲੇ, ਸੰਤ ਬਲਬੀਰ ਸਿੰਘ (ਰੱਬ ਜੀ) ਜਿਆਣ, ਸੰਤ ਹਰਕਿ੍ਰਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਦਵਿੰਦਰ ਸਿੰਘ ਸਾਰੋਬਾਦ, ਸੰਤ ਬਲਵੰਤ ਸਿੰਘ ਹਰਖੋਵਾਲ,  ਸੰਤ ਭੋਲਾ ਦਾਸ ਬੂਥਗੜ੍ਹ, ਸਮੁੱਚਾ ਸਿੱਖ ਸੰਤ ਸਮਾਜ, ਸਮੂਹ ਸੰਪ੍ਰਦਾਵਾਂ, ਨਿਹੰਗ ਸਿੰਘ ਜੱਥੇਬੰਦੀਆਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਵਲੋਂ ਸੰਤ ਬਾਬਾ ਦਿਲਾਵਰ ਸਿੰਘ ਜੀ ਦੇ ਅੰਤਿਮ ਸੰਸਕਾਰ ਵਿੱਚ ਹਾਜ਼ਰੀ ਭਰੀ ਗਈ।
ਇਸੇ ਹੀ ਸੰਬੰਧ ਵਿੱਚ ਅੰਤਿਮ ਅਰਦਾਸ ਲਈ ਰੱਖੇ ਗਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 08 ਮਈ 2021 ਦਿਨ ਸ਼ਨੀਵਾਰ ਸਵੇਰੇ 10 ਵਜੇ ਡੇਰਾ ਸੰਤਪੁਰਾ ਜੱਬੜ੍ਹ ਮਾਣਕੋ, ਜਿਲ੍ਹਾ ਜਲੰਧਰ ਵਿਖੇ ਪਾਏ ਜਾਣਗੇ ਉਪਰੰਤ ਗੁਰਬਾਣੀ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਹੋਵੇਗਾ।