ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਵਿਚ ਖੁਸ਼ੀ ਦੀ ਲਹਿਰ
ਜਲੰਧਰ /ਲੁਧਿਆਣਾ (ਸੂਰਮਾ ਪੰਜਾਬ ਸੰਗੀਤਕ ਰਿਪੋਰਟ)- ਪੰਜਾਬੀ ਸੰਗੀਤ ਜਗਤ ਵਿਚ ਉਸ ਵਕਤ ਖੁਸ਼ੀ ਦੀ ਲਹਿਰ ਛੱਲਾਂ ਮਾਰਦੀ ਆ ਗਈ ਜਦੋਂ ਵਿਸ਼ਵ ਪ੍ਰਸਿੱਧ ਪੰਜਾਬੀ ਡੀ.ਜੇ ਕਿੰਗ ਸਤਿਕਾਰਯੋਗ ਸ਼੍ਰੀ ਲਹਿੰਬਰ ਹੁਸੈਨਪੁਰੀ ਜੀ ਦੇ ਪ੍ਰੀਵਾਰਕ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਹੁਣ ਪ੍ਰੀਵਾਰ ਵਿਚ ਕੋਈ ਕਿਸੇ ਕਿਸਮ ਦਾ ਗਿਲਾ ਸ਼ਿਕਵਾ ਨਹੀਂ ਰਿਹਾ ਹੈ । ਇਸ ਪ੍ਰੀਵਾਰਕ ਮਤਭੇਦ ਨੂੰ ਹਲ ਕਰਨ ਲਈ ਮਹਿਲਾ ਕਮਿਸ਼ਨ ਅਯੋਗ ਦੇ ਚੇਅਰਪਰਸਨ ਸਤਿਕਾਰਯੋਗ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਹੱਲ ਕੀਤਾ ਹੈ। ਇਸ ਸੰਵੇਦਨਸ਼ੀਲ ਮੁੱਦੇ ਨਜਿੱਠਣ ਲਈ ਉਹਨਾਂ ਦੇ ਨਾਲ ਵਡੇਰਾ ਸਹਿਯੋਗ ਕਰਨ ਵਾਲੇ , ਸਾਈਂ ਮਧੂ ਜੀ ਜਲੰਧਰ, ਮਨੋਹਰ ਧਾਰੀਵਾਲ ਨਿਰਦੇਸ਼ਕ, ਸਿਰਮੌਰ ਸੁਰੀਲੀ ਗਾਇਕਾ ਬੀਬਾ ਸੁਦੇਸ਼ ਕੁਮਾਰੀ ਅਤੇ ਗਾਇਕ ਕੁਲਦੀਪ ਚੁੰਬਰ, ਜਸਵੀਰ ਕਮਾਂਡੋ, ਐਨ ਕੇ ਨਾਹਰ, ਬੰਟੀ ਸਹੋਤਾ, ਬਿੱਟੂ ਖੰਨੇ ਵਾਲਾ ਸਹਿਯੋਗੀ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਗਾਇਕਾਵਾਂ ਨੇ ਵੀ ਵਡੇਰੀ ਖੁਸ਼ੀ ਪ੍ਰਗਟ ਕੀਤੀ ਹੈ। ਵਿਸ਼ਵ ਪ੍ਰਸਿੱਧ ਗਾਇਕੀ ਦੇ ਘਰਾਣੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪੋਤਰੇ ਗਾਇਕ ਸੁਰੇਸ਼ ਯਮਲਾ, ਗਾਇਕ ਦਵਿੰਦਰ ਦਿਆਲਪੁਰੀ, ਕੁਲਦੀਪ ਚੁੰਬਰ ਗਾਇਕ, ਬੀਬਾ ਰਾਜ ਗੁਲਜ਼ਾਰ, ਰੇਸ਼ਮ ਜੁਗਾੜੀ, ਗਾਈਕ ਕੁਲਵਿੰਦਰ ਕਿੰਦਾ, ਗਾਇਕ ਸੁਰਿੰਦਰ ਲਾਡੀ, ਗਾਇਕ ਤਾਜ ਨਗੀਨਾ, ਗੀਤਕਾਰ ਮੰਗਲ ਹਠੂਰ, ਗਾਇਕ ਸੋਹਣ ਸ਼ੰਕਰ, ਗਾਇਕ ਰਾਜੂ ਸ਼ਾਹ ਮਸਤਾਨਾ, ਗਾਇਕ ਰਾਮ ਕਠਾਰ, ਐਕਰ ਦਿਨੇਸ਼ ਦੀਪ, ਗਾਇਕ ਰਾਮ ਵਿਰਦੀ ਭੋਗਪੁਰ, ਗੀਤਕਾਰ ਸੁਖਜੀਤ ਝਾਂਸਾ, ਗਾਇਕ ਦੀਪਾ ਅਰਸ਼ੀ, ਗਾਇਕ ਸੋਖਾ ਹਰੀਪੁਰ ਅਤੇ ਭੰਗੜੇ ਦੇ ਕੋਚ ਰਾਮ ਕ੍ਰਿਸ਼ਨ ਬੱਗਾ, ਗੀਤਕਾਰ ਡਾ. ਜਸਵੀਰ ਘੁਲਾਲ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਤਾਰ ਧੀਮਾਨ, ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ, ਏ.ਆਈ.ਜੀ ਨਿਰਮਲਜੀਤ ਸਿੰਘ ਸਹੋਤਾ, ਲੇਖਕ ਅਮਰਜੀਤ ਚੰਦਰ ਅਤੇ ਸੰਗੀਤ ਪ੍ਰੇਮੀ ਮਾਸਟਰ ਸਤਨਾਮ ਸਿੰਘ ਨੇ ਵੀ ਬਹੁਤ ਖੁਸ਼ੀ ਪ੍ਰਗਟ ਕਰਦਿਆਂ, ਹੂਸੈਨਪੁਰੀ ਦੇ ਸਾਰੇ ਪ੍ਰੀਵਾਰ ਨੂੰ ਅਤੇ ਇਸ ਸਾਰੇ ਮਾਮਲੇ ਨੂੰ ਹੱਲ ਕਰਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਹਨ । ਹੁਣ ਪ੍ਰਮਾਤਮਾ ਇਸ ਪ੍ਰੀਵਾਰ ਨੂੰ ਹਮੇਸ਼ਾ ਸਿਹਤਮੰਦ, ਰਾਜ਼ੀ ਖੁਸ਼ੀ ਅਤੇ ਤਰੱਕੀਆਂ ਬਖਸ਼ੇ ।

 

 

Attachments area