ਫਗਵਾੜਾ 7 ਅਪ੍ਰੈਲ (ਸ਼਼ਿਵ ਕੋੋੜਾ)- ਲਾਇਨਜ ਕਲੱਬ ਫਗਵਾੜਾ ਸਿਟੀ ਦੀ ਇਕ ਮੀਟਿੰਗ ਹੋਟਲ ਅੰਬੈਸਡਰ ਵਿਖੇ ਹੋਈ। ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ 321-ਡੀ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਵਿਚ ਬਤੌਰ ਮੁੱਖ ਮਹਿਮਾਨ ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਗਵਰਨਰ ਸ੍ਰ. ਹਰਦੀਪ ਸਿੰਘ ਖੜਕਾ ਸ਼ਾਮਲ ਹੋਏ। ਉਹਨਾਂ ਦੇ ਨਾਲ ਡਿਸਟ੍ਰਿਕਟ ਪੀ.ਆਰ.ਓ. ਤਰਲੋਕ ਸਿੰਘ ਭੰਮਰਾ, ਲਾਇਨ ਤੇਜਪਾਲ ਸਿੰਘ ਅਤੇ ਲਾਇਨ ਹਰਸ਼ ਮੱਕੜ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਕਲੱਬ ਦੇ ਸਕੱਤਰ ਲਾਇਨ ਅਤੁਲ ਜੈਨ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਲਾਇਨਜ ਕਲੱਬ ਫਗਵਾੜਾ ਸਿਟੀ ਨੂੰ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਦੇ ਟੈਗ ਨਾਲ ਨਵਾਜਿਆ ਅਤੇ ਕਲੱਬ ਮੈਂਬਰਾਂ ਨੂੰ ਪਿਨ ਲਗਾ ਕੇ ਸਨਮਾਨਤ ਕੀਤਾ। ਇਸ ਦੌਰਾਨ ਕਲੱਬ ਨੂੰ ਵਧੀਆ ਕਾਰਗੁਜਾਰੀ ਲਈ ਐਮਡੀ-321 ਮਲਟੀਪਲ ਕੌਂਸਲ ਚੇਅਰਮੈਨ ਵਲੋਂ ਜਾਰੀ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ। ਲਾਇਨ ਖੜਕਾ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਲਾਇਨਜ ਕਲੱਬ ਫਗਵਾੜਾ ਸਿਟੀ ਜਿਸ ਤਨਦੇਹੀ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹਨ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕਲੱਬ ਦੇ ਸਮੂਹ ਲਾਇਨਜ ਮੈਂਬਰਾਂ ਦੇ ਵਢਮੁੱਲੇ ਸਹਿਯੋਗ ਸਦਕਾ ਥੋੜੇ ਹੀ ਸਮੇਂ ਵਿਚ ਜੋ ਪ੍ਰਾਪਤੀਆਂ ਹੋਈਆਂ ਹਨ ਉਸ ਲਈ ਉਹ ਸਮੂਹ ਲਾਇਨਜ ਮੈਂਬਰਾਂ ਦੇ ਧੰਨਵਾਦੀ ਹਨ। ਉਹਨਾਂ ਕਲੱਬ ਨੂੰ ਸਫਲਤਾ ਦੀ ਹੋਰ ਉਂਚਾਈ ਤਕ ਲਿਜਾਉਣ ਦੀ ਪ੍ਰਤੀਬੱਧਤਾ ਵੀ ਦਰਸਾਈ ਅਤੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ਵਿਚ ਹਰ ਸੰਭਵ ਯੋਗਦਾਨ ਪਾਇਆ ਜਾਵੇਗਾ। ਗੁਰਦੀਪ ਸਿੰਘ ਕੰਗ ਅਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਲਾਇਨ ਖੜਕਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ  ਮੌਕੇ ਕੈਸ਼ੀਅਰ ਸੁਨੀਲ ਢੀਂਗਰਾ, ਲਾਇਨ ਜੁਗਲ ਬਵੇਜਾ, ਲਾਇਨ ਜਸਵੀਰ ਮਾਹੀ, ਲਾਇਨ ਅਜੇ ਕੁਮਾਰ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਸੁਮਿਤ ਭੰਡਾਰੀ, ਲਾਇਨ ਸ਼ਸ਼ੀ ਕਾਲੀਆ, ਲਾਇਨ ਰਣਧੀਰ ਕਰਵਲ, ਲਾਇਨ ਵਿਪਨ ਸਿੰਘ, ਲਾਇਨ ਅਮਰਜੀਤ ਸਿੰਘ, ਲਾਇਨ ਵਿਪਨ ਕੁਮਾਰ, ਲਾਇਨ ਨਿਤੇਸ਼ ਸ਼ਰਮਾ ਆਦਿ ਹਾਜਰ ਸਨ।