ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਵਿਧਾਇਕ ਧਾਲੀਵਾਲ ਨੇ ਦਿੱਤੀ ਸ਼ਰਧਾਂਜਲੀ
ਫਗਵਾੜਾ 7 ਮਈ (ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਜੋ ਕਿ ਬੀਤੇ ਦਿਨੀਂ ਕੋਵਿਡ-19 ਸੰਕ੍ਰਮਣ ਦਾ ਸ਼ਿਕਾਰ ਹੋ ਕੇ ਸਦੀਵੀਂ ਵਿਛੋੜਾ ਦੇ ਗਏ ਹਨ ਉਹਨਾਂ ਦੇ ਨਮਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਇਆ ਗਿਆ। ਜਿਸ ਉਪਰੰਤ ਵਿਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਸਥਾਨ ਮਿਲਣ ਪ੍ਰਤੀ ਅੰਤਮ ਅਰਦਾਸ ਕੀਤੀ ਗਈ। ਰਾਗੀ ਭਾਈ ਸਾਹਿਬਾਨ ਵਲੋਂ ਸੰਗਤਾਂ ਨੂੰ ਗੁਰਬਾਣੀ ਦਾ ਵੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ। ਉਪਰੰਤ ਸ਼ਹਿਰ ਦੀਆਂ ਵੱਖੋ-ਵੱਖਰੀਆਂ ਸ਼ਖ਼ਸ਼ੀਅਤਾਂ ਨੇ ਸਵਰਗਵਾਸੀ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਉਦਯੋਗਪਤੀ ਕੇ.ਕੇ. ਸਰਦਾਨਾ, ਜੋਗਿੰਦਰ ਸਿੰਘ ਡੀਐਸਪੀ, ਇੰਸਪੈਕਟਰ ਉਂਕਾਰ ਸਿੰਘ ਬਰਾੜ, ਪਵਨ ਬੀਸਲਾ ਐਸ.ਸੀ ਪਾਵਰਕਾਮ, ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕਿਟ ਕਮੇਟੀ, ਵਿਨੋਦ ਵਰਮਾਨੀ ਸੀਨੀਅਰ ਕਾਂਗਰਸੀ ਆਗੂ, ਜਸਬੀਰ ਸਿੰਘ ਡੀਐਸਪੀ ਲੁਧਿਆਣਾ, ਦਲਜੀਤ ਰਾਜੂ ਜਿਲ੍ਹਾਂ ਕੋਆਰਡੀਨੇਟਰ ਤੇ ਦਿਹਾਤੀ ਕਾਂਗਰਸ ਪ੍ਰਧਾਨ ਫਗਵਾੜਾ, ਸਾਹਿਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਹਨੀ ਧਾਲੀਵਾਲ, ਅਮਰਿੰਦਰ ਸਿੰਘ ਪੀਏ ਵਿਧਾਇਕ, ਸੰਤੋਸ਼ ਕੁਮਾਰ ਗੋਗੀ (ਆਪ), ਜਤਿੰਦਰ ਸਿੰਘ ਕੁੰਦੀ ਉਦਯੋਗਪਤੀ, ਹੁਸਨ ਲਾਲ ਸਾਬਕਾ ਕੌਂਸਲਰ, ਬੰਟੀ ਵਾਲੀਆ ਸਾਬਕਾ ਕੌਂਸਲਰ, ਤਿ੍ਰਪਤਾ ਸ਼ਰਮਾ ਸਾਬਕਾ ਕੌਂਸਲਰ, ਸੰਜੀਵ ਬੁੱਗਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ, ਅਨੁਰਾਗ ਮਨਖੰਡ ਸਾਬਕਾ ਕੌਂਸਲਰ, ਪਰਵਿੰਦਰ ਕੌਰ ਰਘਬੋਤਰਾ ਸਾਬਕਾ ਕੌਂਸਲਰ, ਅਮਰਪ੍ਰੀਤ ਸਿੰਘ ਐਸ.ਡੀ.ਓ. ਪਾਵਰਕਾਮ, ਪਰਵੀਨ ਬੰਗਾ ਬਸਪਾ ਆਗੂ, ਮਲਕੀਅਤ ਸਿੰਘ ਰਗਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲਰ, ਸੁਰਿੰਦਰ ਢੱਡਾ ਪ੍ਰਧਾਨ ਅੰਬੇਡਕਰ ਸੈਨਾ, ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ, ਸ਼ਿਵ ਹਾਂਡਾ ਐਰਐਸਐਸ, ਰੋਹਿਤ ਪ੍ਰਭਾਕਰ, ਗੁਰਦੀਪ ਕੰਗ, ਜਗਜੀਵਨ ਲਾਲ ਵਾਈਸ ਚੇਅਰਮੈਨ ਮਾਰਕਿਟ ਕਮੇਟੀ, ਅਵਤਾਰ ਸਿੰਘ ਮੰਡ ਬੀਜੇਪੀ ਆਗੂ, ਗੁਰਜੀਤ ਸਿੰਘ ਵਾਲੀਆ, ਵਿੱਕੀ ਵਾਲੀਆ ਰਾਣੀਪੁਰ, ਮਨਦੀਪ ਸੰਧੂ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ ਪਲਾਹੀ, ਸ਼ਲਿੰਦਰ ਸਿੰਘ ਸਾਬਕਾ ਪੰਚ, ਸਤਵੀਰ ਸਿੰਘ ਵਾਲੀਆ ਪ੍ਰਧਾਨ ਗੁਰਦੁਆਰਾ ਸਾਹਿਬ ਮਾਡਲ ਟਾਊਨ, ਗਜਵੀਰ ਸਿੰਘ ਵਾਲੀਆ ਸਾਬਕਾ ਕੌਂਸਲਰ, ਡਾ: ਜਵਾਹਰ ਧੀਰ, ਜਸਵਿੰਦਰ ਢੱਡਾ, ਜਸਵੀਰ ਚਾਨਾ, ਸੁਖਦੇਵ ਲਾਡੀ, ਰਮੇਸ਼ ਸਰੋਇਆ, ਪੰਜਾਬੀ ਗਾਇਕ ਲਵਪ੍ਰੀਤ ਲਵ, ਪੰਜਾਬੀ ਗਾਇਕ ਮਨਮੀਤ ਮੇਵੀ, ਪੰਜਾਬੀ ਗਾਇਕਾ ਬਲਜਿੰਦਰ ਰਿੰਪੀ, ਮਨੀਸ਼ ਕਨੌਜੀਆ, ਸ਼ੀਤਲ ਕੋਹਲੀ, ਬੀ.ਐਚ.ਖਾਨ, ਪਿ੍ਰੰਸੀਪਲ ਜਤਿੰਦਰ ਸ਼ਰਮਾ, ਇੰਦਰਜੀਤ ਕਾਲੜਾ, ਪਰਮਜੀਤ ਬਸਰਾ, ਰਜਨੀ ਬਾਲਾ, ਬਲਜੀਤ ਕੌਰ ਬੁੱਟਰ, ਗੁਰਦੀਪ ਤੁੱਲੀ, ਰਾਮ ਲੁਭਾਇਆ, ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਪਰਸ ਰਾਮ ਸ਼ਿਵਪੁਰੀ, ਐਚ.ਐਸ. ਰਾਜਾ, ਸਾਹਿਬਜੀਤ ਸਾਬੀ, ਹਰਜੀਤ ਪੁੰਨ, ਦੀਪਕ ਚੰਦੇਲ, ਜਸਪਾਲ ਚੀਮਾ, ਰਜਿੰਦਰ ਕੁਮਾਰ ਏ.ਐਸ.ਆਈ. ਡਾ: ਕੁਲਦੀਪ ਸਿੰਘ, ਰਾਜਕੁਮਾਰ ਕਨੋਜੀਆ, ਡਾ: ਨਰੇਸ਼ ਬਿੱਟੂ, ਕੁਲਵੀਰ ਬਾਵਾ, ਅਮਰੀਕ ਸਿੰਘ ਟਿੱਬੀ ਆਦਿ ਹਾਜ਼ਰ ਸਨ।