ਹਰਦੇਵ ਸਿੰਘ ਉਪ ਮੰਡਲ ਧਾਰੀਵਾਲ ਦੇ ਪ੍ਰਧਾਨ ਚੁਣੇ
ਗੁਰਦਾਸਪੁਰ 06 ਅਪ੍ਰੈਲ (ਗੁਲਸ਼ਨ ਰਣੀਆ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਮੰਡਲ ਸੱਕਤਰ ਗੁਰਜੀਤ ਸਿੰਘ ਲੇਹਲ ਅਤੇ ਸਰਕਲ ਸੱਕਤਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਉਪ ਮੰਡਲ ਦਫਤਰ ਧਾਰੀਵਾਲ ਵਿਖੇ ਹੋਈ । ਜਿਸ ਵਿੱਚ ਐਕਸੀਅਨ ਦਫਤਰ ਧਾਰੀਵਾਲ ਦੇ ਸੁਪਰਡੈਂਟ ਬਲਵਿੰਦਰ ਸਿੰਘ ਬਾਜਵਾ ਅਤੇ ਮੁਖਵਿੰਦਰ ਸਿੰਘ ਦਿਓਲ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਮੁਲਾਜਮਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਚਰਚਾ ਕਰਦਿਆ ਮੁਲਾਜਮਾਂ ਦੀ ਪੈਨਸ਼ਨ ਅਤੇ ਹੋਰ ਸਹੂਲਤਾਂ ਦੀ ਬਹਾਲੀ ਦੀ ਜੋਰਦਾਰ ਮੰਗ ਕੀਤੀ । ਇਸ ਮੌਕੇ ਤੇ ਉਪ ਮੰਡਲ ਧਾਰੀਵਾਲ ਦੀ ਚੌਣ ਸਰਬਸੰਮਤੀ ਨਾਲ ਕਰਦਿਆ ਹਰਦੇਵ ਸਿੰਘ ਨੂੰ ਪ੍ਰਧਾਨ, ਗੁਰਮੀਤ ਸਿੰਘ,ਦਲਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਰਾਜਬੀਰ ਸਿੰਘ , ਨਿਰਮਲ ਸਿੰਘ ਨੂੰ ਮੀਤ ਪ੍ਰਧਾਨ, ਤੇਜਿੰਦਰ ਸਿੰਘ ਨੂੰ ਸਕੱਤਰ,ਦੀਪਕ ਸ਼ਰਮਾ ,ਬਲਜਿੰਦਰ ਕੋਰ ਨੂੰ ਮੀਤ ਸੱਕਤਰ,ਰਮਨਪੀ੍ਰਤ ਕੋਰ ਖਜਾਨਚੀ,ਸੋਨੀਆ ਮੈਡਲ ਮੀਤ ਖਜਾਨਚੀ, ਸਾਹਿਲ ਆਡੀਟਰ, ਗੁਰਵਿੰਦਰ ਸਿੰਘ ਪ੍ਰੈਸ ਸੱਕਤਰ ਅਤੇ ਗੁਰਜੀਤ ਸਿੰਘ ਨੂੰ ਸਰਪ੍ਰਸਤ ਬਣਾਇਆ ਗਿਆ । ਇਸ ਮੌਕੇ ਤੇ ਨਵੇਂ ਚੁਣੇ ਆਗੂਆਂ ਨੇ ਕਿਹਾ ਕਿ ਉਹ ਮੁਲਾਜਮਾਂ ਦੇ ਹੱਕਾਂ ਲਈ ਹਮੇਸ਼ਾ ਲਗਨ ਅਤੇ ਮੇਹਨਤ ਨਾਲ ਆਪਣੀ ਜੁੰਮੇਵਾਰੀ ਨਿਭਾਉਣ ਦਾ ਯਤਨ ਕਰਨਗਏ । ਇਸ ਮੌਕੇ ਤੇ ਤੇਜਿੰਦਰ ਸਿੰਘ ਜੇਈ.,ਬਲਜਿੰਦਰ ਸਿੰਘ,ਪਵਨ ਕੁਮਾਰ,ਤਰਲੋਕ ਸਿੰਘ,ਰਾਜਿੰਦਰ ਸਿੰਘ,ਨਿਰਮਲ ਸਿੰਘ,ਰਾਜਵਿੰਦਰ ਕੋਰ,ਸੁਖਵੰਤ ਕੋਰ,ਦੇਵੀ ਸ਼ਰਮਾ,ਗਗਨਦੀਪ ਸਿੰਘ,ਤੇਜਿੰਦਰ ਸ਼ਰਮਾ ਆਦਿ ਹਾਜਰ ਸਨ ।