ਫਗਵਾੜਾ 09 ਜੂਨ (ਹਰੀਸ਼ ਭੰਡਾਰੀ)- ਧਾਰਮਿਕ ਗੀਤਾਂ ਨਾਲ ਆਪਣੀ ਇੱਕ ਅਲੱਗ ਪਹਿਚਾਣ ਬਣਾਉਣ ਵਾਲੇ ਅਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਵਿੱਚ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਗੀਤਕਾਰ ਮਹਿੰਦਰ ਸੰਧੂ ਨੂੰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਵਿਖੇ ਮਨਾਏ ਗਏ 70ਵੇਂ ਸਾਲਾਨਾ ਜੋੜ ਮੇਲੇ ਦੌਰਾਨ ਡੇਰੇ ਦੇ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਮਹਿੰਦਰ ਸੰਧੂ ਨੇ ਜਿੱਥੇ ਆਪਣੀਆਂ ਲਿਖਤਾਂ ਤੇ ਗੀਤਾਂ ਨਾਲ ਆਪਣੇ ਪਿੰਡ ਮਹੇੜੂ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ ਹੈ ਉੱਥੇ ਉਨ੍ਹਾਂ ਦੇ ਲਿਖੇ ਸੈਂਕੜੇ ਮਿਸ਼ਨਰੀ ਗੀਤ ਨਾਮੀ ਗਾਇਕਾਂ ਫਿਰੋਜ਼ ਖਾਨ, ਕਲੇਰ ਕੰਠ, ਅਮਰ ਅਰਸ਼ੀ, ਆਸ਼ੂ ਸਿੰਘ ਆਦਿ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਗਾਏ। ਗੋਲਡ ਮੈਡਲ ਨੂੰ ਲੈ ਕੇ ਮਹਿੰਦਰ ਸੰਧੂ ਨੇ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਅਤੇ ਡੇਰੇ ਦੀ ਪੂਰੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਮਹਿੰਦਰ ਸੰਧੂ ਨੂੰ ਉੱਘੀਆਂ ਸੰਗੀਤਕ ਹਸਤੀਆਂ, ਗੀਤਕਾਰਾਂ ਤੇ ਗਾਇਕਾਂ ਨੇ ਮੁਬਾਰਕਬਾਦ ਦਿੱਤੀ ਹੈ। ਇੱਥੇ ਇਹ ਕਿਹਾ ਜਾ ਸਕਦਾ ਹੈ ਮਹਿੰਦਰ ਸੰਧੂ ਦਾ ਗੋਲਡ ਮੈਡਲ ਨਾਲ ਸਨਮਾਨਿਆ ਜਾਣਾ ਪੂਰੇ ਪਿੰਡ ਮਹੇੜੂ ਲਈ ਵੀ ਮਾਣ ਵਾਲੀ ਗੱਲ ਹੈ।